ਪਤੀ ਨੂੰ ਪ੍ਰੇਸ਼ਾਨ ਕਰਨ ਲਈ ਪਤਨੀ ਦੁਆਰਾ ਵਾਰ-ਵਾਰ ਝੂਠੀ ਸ਼ਿਕਾਇਤ ਕਰਨਾ ਨਿਸ਼ਚਤ ਰੂਪ ਤੋਂ ਪਤੀ ਨਾਲ ਬੇਰਹਿਮੀ ਹੈ। ਜੇ ਸ਼ਿਕਾਇਤਾਂ ਗਲਤ ਪਾਈਆਂ ਜਾਂਦੀਆਂ ਹਨ ਤਾਂ ਪਤੀ ਲਈ ਤਲਾਕ ਦੀ ਮੰਗ ਕਰਨਾ ਇੱਕ ਠੋਸ ਆਧਾਰ ਹੈ। ਹਾਈ ਕੋਰਟ ਨੇ ਰੋਹਤਕ ਦੀ ਫੈਮਿਲੀ ਕੋਰਟ ਵੱਲੋਂ ਦਿੱਤੇ ਗਏ ਤਲਾਕ ਦੇ ਆਦੇਸ਼ ਨੂੰ ਸਹੀ ਮੰਨਦੇ ਹੋਏ ਅਤੇ ਇਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਦਿੱਤਾ ਹੈ।
ਪਟੀਸ਼ਨਰ ਅਤੇ ਉਸਦੇ ਪਤੀ ਦਾ ਵਿਆਹ 2012 ਵਿੱਚ ਰੋਹਤਕ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਘਰ ਵਿੱਚ ਝਗੜੇ ਦਾ ਮਾਹੌਲ ਬਣ ਗਿਆ। ਪਤੀ ਨੇ ਦੋਸ਼ ਲਾਇਆ ਕਿ ਪਤਨੀ ਦਾ ਵਤੀਰਾ ਉਸ ਅਤੇ ਉਸ ਦੇ ਪਰਿਵਾਰ ਪ੍ਰਤੀ ਚੰਗਾ ਨਹੀਂ ਸੀ। ਦੋਵੇਂ ਪਿੰਡ ਵਿੱਚ ਰਹਿੰਦੇ ਸਨ ਅਤੇ ਹੌਲੀ ਹੌਲੀ ਪਤਨੀ ਨੇ ਪਰਿਵਾਰ ਤੋਂ ਅਲੱਗ ਹੋਣ ਅਤੇ ਸ਼ਹਿਰ ਵਿੱਚ ਰਹਿਣ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪਰਿਵਾਰ ਇਸ ਨਾਲ ਸਹਿਮਤ ਨਹੀਂ ਹੋਇਆ ਤਾਂ ਪੂਰੇ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ, ਪਟੀਸ਼ਨਰ ਦੇ ਸਹੁਰਿਆਂ ਨੇ ਰੋਹਤਕ ਵਿੱਚ ਕਿਰਾਏ ਦੇ ਮਕਾਨ ਦਾ ਬੰਦੋਬਸਤ ਕੀਤਾ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਹੋਇਆ ਰੱਦ, ਕਾਂਗਰਸ ਕੈਬਨਿਟ ਵਿਸਤਾਰ ਤੇ ਭਾਰਤ ਬੰਦ ਨੂੰ ਦੱਸੀ ਵਜ੍ਹਾ
ਪਤਨੀ ਦੇ ਪਰਿਵਾਰ ਦੇ ਦਖਲ ਨੇ ਦੋਹਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਅਤੇ ਜਦੋਂ ਪਤੀ ਨੇ ਇਸਦਾ ਵਿਰੋਧ ਕੀਤਾ ਤਾਂ ਪਤਨੀ ਨੇ ਪਤੀ ਦੇ ਵਿਰੁੱਧ ਝੂਠੀਆਂਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਅਤੇ ਸ਼ਿਕਾਇਤ ਨੂੰ ਕੇਸ ਦਰਜ ਕਰਨ ਦੇ ਲਈ ਵੀ ਸਹੀ ਨਹੀਂ ਸਮਝਿਆ।
ਹਾਈ ਕੋਰਟ ਨੇ ਕਿਹਾ ਕਿ ਪਤਨੀ ਨੇ ਵਿਆਹ ਤੋਂ ਤੁਰੰਤ ਬਾਅਦ ਪਰਿਵਾਰ ਤੋਂ ਦੂਰ ਰਹਿਣ ਲਈ ਦਬਾਅ ਪਾਉਣ ਲਈ ਝੂਠੀਆਂ ਸ਼ਿਕਾਇਤਾਂ ਦਾ ਸਹਾਰਾ ਲਿਆ। ਲੜਾਈ ਦਾ ਸੁਭਾਅ ਅਤੇ ਪਤੀ ਅਤੇ ਸਹੁਰਿਆਂ ਪ੍ਰਤੀ ਇਸ ਕਿਸਮ ਦਾ ਰਵੱਈਆ ਨਿਸ਼ਚਤ ਤੌਰ ਤੇ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਤਲਾਕ ਦਾ ਅਧਾਰ ਹੋ ਸਕਦਾ ਹੈ। ਅਜਿਹੇ ਵਿੱਚ ਰੋਹਤਕ ਦੀ ਫੈਮਿਲੀ ਕੋਰਟ ਦਾ ਤਲਾਕ ਦਾ ਫੈਸਲਾ ਸਹੀ ਹੈ ਅਤੇ ਇਸ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ। ਹਾਈ ਕੋਰਟ ਨੇ ਤਲਾਕ ਦੇ ਖਿਲਾਫ ਪਤਨੀ ਦੀ ਪਟੀਸ਼ਨ ਨੂੰ ਸਿੱਧਾ ਖਾਰਜ ਕਰ ਦਿੱਤਾ।