ਚੰਡੀਗੜ੍ਹ ਦੇ ਲੋਕਾਂ ਨੂੰ ਸ਼ਹਿਰ ਵਿਚ ਬੈਸਟ ਮੈਡੀਕਲ ਸਹੂਲਤ ਮਿਲ ਰਹੀ ਹੈ। ਜਿਸ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਲਾਇੰਸ ਐਂਡ ਰਿਸਰਚ PGI ਮੁਹੱਈਆ ਕਰਵਾ ਰਿਹਾ ਹੈ ਜਿਸ ਤਹਿਤ ਪੀਜੀਆਈ ਨੂੰ ਦੂਜਾ ਰੈਂਕ ਹਾਸਲ ਹੋਇਆ ਹੈ। ਯੂਨੀਅਨ ਐਜੂਕੇਸ਼ਨ ਮਨਿਸਟਰੀ ਵੱਲੋਂ ਜਾਰੀ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫ੍ਰੇਮਵਰਕ ਤਹਿਤ ਇਹ ਰੈਂਕ ਜਾਰੀ ਕੀਤੀ ਗਈ ਹੈ।
ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਪੀਜੀਆਈ ਚੰਡੀਗੜ੍ਹ ਨੂੰ NIRF ਰੈਂਕਿੰਗ ਵਿਚ ਦੂਜਾ ਸਥਾਨ ਹਾਸਲ ਹੋਇਆ ਹੈ। ਰੈਂਕਿੰਗ ਮੁਤਾਬਕ ਏਮਸ ਦਿੱਲੀ ਨੂੰ ਦੇਸ਼ ਵਿਚ ਸਰਵਸ਼੍ਰੇਸ਼ਠ ਚਕਿਤਸਾ ਸੰਸਥਾ ਦਾ ਦਰਜ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਜੂਕੇਸ਼ਨ ਇੰਸਟੀਚਿਊਸ਼ ਕੈਟਾਗਰੀ ਤਹਿਤ ਦੇਸ਼ ਭਰ ਵਿਚ ਤਿੰਨ ਪਾਇਦਾਨ ਹੇਠਾਂ ਡਿੱਗ ਕੇ 44ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਖਰੜ ਵਿਚ ਮੌਜੂਦ ਚੰਡੀਗੜ੍ਹ ਯੂਨੀਵਰਸਿਟੀ ਜੋ ਕਿ ਇਕ ਨਿੱਜੀ ਯੂਨੀਵਰਿਸਟੀ ਹੈ, ਨੂੰ ਦੇਸ਼ ਦੀਆਂ ਚੋਟੀ ਦੀਆਂ 100 ਸਿੱਖਿਅਕ ਸੰਸਥਾਵਾਂ ਵਿਚ 45ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਜਦੋਂ ਕਿ ਐੱਲਪੀਯੂ ਜਲੰਧਰ 46ਵੇਂ ਸਥਾਨ ‘ਤੇ ਹੈ। GNDU ਅੰਮ੍ਰਿਤਸਰ 87ਵੇਂ ਸਥਾਨ ‘ਤੇ ਹੈ ਜਦੋਂ ਕਿ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਸੂਚੀ ਵਿਚ 74ਵੇਂ ਸਥਾਨ ‘ਤੇ ਹੈ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੱਡਾ ਝਟਕਾ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
ਫਾਰਮੇਸੀ ਕੈਟਾਗਰੀ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਵੀਨਤਮ ਰੈਂਕਿੰਗ ਵਿਚ 8ਵੇਂ ਸਥਾਨ ‘ਤੇ ਖਿਸਕ ਗਈ ਹੈ। ਪਿਛਲੇ ਸਾਲ ਪੀਯੂ ਤੀਜੇ ਨੰਬਰ ‘ਤੇ ਸੀ। ਫਾਰਮੇਸੀ ਕੈਟਾਗਰੀ ਵਿਚ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜਕੇਸ਼ਨ ਐਂਡ ਰਿਸਰਚ ਹੈਦਰਾਬਾਦ ਨੰਬਰ ਵਨ ‘ਤੇ ਹੈ। ਪੀਜੀਆਈ ਹਸਪਤਾਲ ਚੰਡੀਗੜ੍ਹ ਨੂੰ ਦੇਸ਼ ਦੇ ਦੂਜੇ ਸਭ ਤੋਂ ਚੰਗੇ ਚਕਿਸਤਾ ਸੰਸਥਾ ਵਜੋਂ ਸਥਾਨ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: