ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਤਿਓਹਾਰੀ ਸੀਜ਼ਨ ਤੇ ਕੋਰੋਨਾ ਕੇਸਾਂ ‘ਚ ਕਮੀ ਦੇ ਮੱਦੇਨਜ਼ਰ ਹਵਾਬਾਜ਼ੀ ਮੰਤਰਾਲੇ ਵੱਲੋਂ 18 ਅਕਤੂਰ ਤੋਂ 100 ਫੀਸਦੀ ਯਾਤਰੀ ਸਮਰੱਥਾ ਨਾਲ ਉਡਾਨ ਭਰਨਗੇ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਕੋਰੋਨਾ ਪ੍ਰੋਟੋਕਾਲ ਦੀ ਦੀ ਵੀ ਪਾਲਣਾ ਕਰਨੀ ਹੋਵੇਗੀ।
ਇਸ ਨਾਲ ਏਅਰਲਾਈਨਜ਼ ਨੂੰ ਵੀ ਲਾਭ ਹੋਵੇਗਾ ਤੇ ਨਾਲ ਹੀ ਯਾਤਰੀਆਂ ਨੂੰ ਵੀ ਆਸਾਨੀ ਨਾਲ ਟਿਕਟਾਂ ਮਿਲ ਸਕਣਗੀਆਂ। ਏਅਰਪੋਰਟ ਦੇ ਲੋਕ ਸੰਪਰਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫੈਸਲਾ ਹੈ। ਇਸ ਕਾਰਨ ਤਿਉਹਾਰਾਂ ਦੇ ਮੌਸਮ ਦੌਰਾਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਦੋ ਤੋਂ ਤਿੰਨ ਮਹੀਨੇ ਪਹਿਲਾਂ ਤੱਕ ਚੰਡੀਗੜ੍ਹ ਹਵਾਈ ਅੱਡੇ ਤੋਂ ਯਾਤਰੀਆਂ ਦੀ ਰੋਜ਼ਾਨਾ ਆਵਾਜਾਈ 1200 ਤੋਂ 1500 ਦੇ ਵਿਚਕਾਰ ਸੀ ਤੇ ਹੁਣ ਯਾਤਰੀਆਂ ਦੀ ਗਿਣਤੀ 6000 ਤੋਂ ਪਾਰ ਜਾਣ ਲੱਗੀ ਹੈ। ਜਦੋਂ ਕਿ ਲੌਕਡਾਊਨ ਤੋਂ ਪਹਿਲਾਂ ਏਅਰਪੋਰਟ ਤੋਂ ਰੋਜ਼ਾਨਾ 15 ਤੋਂ 20 ਹਜ਼ਾਰ ਲੋਕਾਂ ਦੀ ਆਵਾਜਾਈ ਹੁੰਦੀ ਸੀ।
ਇਹ ਵੀ ਪੜ੍ਹੋ : ਪਿੰਡ ਚੱਠਾ ਪਹੁੰਚੀ ਸ਼ਹੀਦ ਮਨਦੀਪ ਸਿੰਘ ਦੀ ਦੇਹ, ਵਿਦੇਸ਼ੋਂ ਭੁੱਬਾਂ ਮਾਰ ਰੌਂਦਾ ਆਇਆ ਛੋਟਾ ਭਰਾ (ਤਸਵੀਰਾਂ)
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਵੇਲੇ 41 ਉਡਾਣਾਂ ਚੱਲ ਰਹੀਆਂ ਹਨ। ਹਵਾਈ ਅੱਡੇ ਤੋਂ ਅਹਿਮਦਾਬਾਦ, ਦਿੱਲੀ, ਮੁੰਬਈ, ਕੋਲਕਾਤਾ, ਲਖਨਊ, ਸ਼੍ਰੀਨਗਰ, ਅਹਿਮਦਾਬਾਦ, ਗੋਆ, ਬੰਗਲੌਰ, ਹੈਦਰਾਬਾਦ, ਕੁੱਲੂ, ਪੁਣੇ, ਧਰਮਸ਼ਾਲਾ, ਲੇਹ, ਲਖਨਊ, ਕੋਲਕਾਤਾ, ਹਿਸਾਰ, ਦੇਹਰਾਦੂਨ, ਧਰਮਸ਼ਾਲਾ ਅਤੇ ਸ਼ਿਮਲਾ ਵਰਗੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਹਨ।
ਦੇਖੋ ਵੀਡੀਓ :