ਪੰਜਾਬ ਵਿੱਚ ਸਸਤੇ ਰਾਸ਼ਨ ਸਕੀਮ ਦੀ ਹਾਲਤ ਨੂੰ ਬਿਆਨ ਕਰਦੀ ਇੱਕ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਬੰਦਾ ਮਰਸਡੀਜ਼ ਵਿੱਚ ਸਸਤਾ ਰਾਸ਼ਨ ਲੈਣ ਆਇਆ ਹੈ। ਉਸ ਨੇ ਮਰਸਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਬੰਦਾ ਡਿਪੂ ਹੋਲਡਰ ਕੋਲ ਗਿਆ। ਉਥੋਂ 4 ਬੋਰੀਆਂ ਰਾਸ਼ਨ ਲੈ ਲਿਆ।
ਉਸ ਨੇ ਮਰਸਡੀਜ਼ ਦੇ ਡਿੱਕੀ ਵਿੱਚ ਰਾਸ਼ਨ ਰਖਿਆ। ਇਸ ਮਰਸਡੀਜ਼ ਦਾ ਨੰਬਰ ਵੀ.ਆਈ.ਪੀ. ਸੀ। ਇਹ ਸਾਰੀ ਘਟਨਾ ਨੂੰ ਉੱਥੇ ਮੌਜੂਦ ਇੱਕ ਸਥਾਨਕ ਵਿਅਕਤੀ ਨੇ ਵੀਡੀਓ ਵਿੱਚ ਰਿਕਾਰਡ ਕੀਤਾ।
ਇਸ ਮਾਮਲੇ ਵਿੱਚ ਡਿਪੂ ਹੋਲਡਰ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡਾ ਕੋਈ ਰੋਲ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਗਰੀਬਾਂ ਵਾਲਾ ਕਾਰਡ ਹੈ, ਉਸ ਨੂੰ ਸਾਨੂੰ ਰਾਸ਼ਨ ਦੇਣਾ ਪੈਂਦਾ ਹੈ। ਉਨ੍ਹਾਂ ਦੇ ਕਾਰਡ ਕਿਵੇਂ ਬਣੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।
ਇਹ ਵੀ ਪੜ੍ਹੋ : CM ਮਾਨ ਵੱਲੋਂ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦਾ ਉਦਘਾਟਨ, ਨੌਜਵਾਨਾਂ ਦੇ ਹੁਨਰ ਨੂੰ ਮਿਲੇਗਾ ਮੰਚ
ਗਰੀਬਾਂ ਦੇ ਸਸਤੇ ਰਾਸ਼ਨ ‘ਤੇ ਹੰਗਾਮਾ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਆਟਾ ਦੇਣ ਜਾ ਰਹੀ ਹੈ। 1 ਅਕਤੂਬਰ ਤੋਂ ਘਰ-ਘਰ ਵਿੱਚ ਯਾਨੀ ਹੋਮ ਡਿਲੀਵਰੀ ਹੋਵੇਗੀ। ਇਸ ਦੇ ਜ਼ਰੀਏ ਸਰਕਾਰ ਇਹ ਵੀ ਜਾਂਚ ਕਰੇਗੀ ਕਿ ਕਿਸ ਦਾ ਕਾਰਡ ਗਲਤ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਹੁਣ ਇਸੇ ਤਰ੍ਹਾਂ ਜਿਹੜੇ ਅਮੀਰ ਲੋਕ ਲੁਕ-ਛਿਪ ਕੇ ਗਰੀਬਾਂ ਦਾ ਰਾਸ਼ਨ ਖਾ ਰਹੇ ਹਨ, ਘਰ ‘ਤੇ ਸਸਤਾ ਰਾਸ਼ਨ ਪਹੁੰਚਣ ਤੋਂ ਬਾਅਦ ਸਾਰਿਆਂ ਦੀ ਪੋਲ ਖੁੱਲ੍ਹ ਜਾਏਗੀ।