ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਰਾਜਗੁਰੂ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ CMS ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਇਹ ਘਟਨਾ ਦੇਰ ਰਾਤ 2:30 ਵਜੇ ਦੇ ਕਰੀਬ ਵਾਪਰੀ ਹੈ। ਲੁੱਟੀ ਗਈ ਰਕਮ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਾਬਾ ਦਿਆਲਦਾਸ ਕਤਲ ਕੇਸ, ਰਿਸ਼ਵਤ ਮਾਮਲੇ ‘ਚ ਬਾਬਾ ਗਗਨਦਾਸ ਤਲਬ, ਦੋਸ਼ੀ SI ਪਰਾਸ਼ਰ ‘ਤੇ ਸਸਪੈਂਸ
ਸੂਤਰਾਂ ਅਨੁਸਾਰ ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਇਸ ਦੌਰਾਨ ਕੁਝ ਹਥਿਆਰਬੰਦ ਲੁਟੇਰੇ ਬੰਦੂਕ ਦੀ ਨੋਕ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟੀ ਗਈ ਰਕਮ ਚਾਰ ਕਰੋੜ ਤੋਂ ਵੱਧ ਹੈ, ਹਾਲਾਂਕਿ ਪੁਲਿਸ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ। ਪੁਲਿਸ ਕੰਪਨੀ ਦਫ਼ਤਰ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਦੱਸ ਦੇਈਏ ਕਿ CMS ਕੰਪਨੀ ਬੈਂਕਾਂ ਤੋਂ ਨਕਦੀ ਇਕੱਠੀ ਕਰਨ ਅਤੇ ਉਹਨਾਂ ਦੇ ATM ਵਿੱਚ ਜਮ੍ਹਾ ਕਰਨ ਦੀ ਸੇਵਾ ਪ੍ਰਦਾਨ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: