ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਡਿਊਟੀ ਦੇ ਦੌਰਾਨ ਆਪਣੀ ਜਾਨ ਦੇ ਵਾਲੇ ਸਿਪਾਹੀ ਲਵਪ੍ਰੀਤ ਸਿੰਘ (16 ਆਰਆਰ/11 ਸਿੱਖ) ਦੇ ਪਰਿਵਾਰ ਲਈ 50 ਲੱਖ ਰੁਪਏ ਦੇ ਐਕਸ-ਗ੍ਰੇਸ਼ੀਆ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਬਹਾਦਰ ਫੌਜੀ ਗਸ਼ਤ ਦੌਰਾਨ ਆਪਣਾ ਸੰਤੁਲਨ ਗੁਆਉਣ ਕਰਕੇ 20 ਅਗਸਤ ਨੂੰ ਜੰਮੂ -ਕਸ਼ਮੀਰ ਦੇ ਸੂਰਨਕੋਟ (ਪੁੰਛ ਸੈਕਟਰ) ਵਿੱਚ ਡੂੰਘੀ ਖੱਡ ਵਿੱਚ ਡਿੱਗ ਗਿਆ ਸੀ। ਬਹਾਦਰ ਸਿਪਾਹੀ ਦੇ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੈਨਿਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਬਹੁਤ ਸਮਰਪਣ ਕਰਦੇ ਹਨ, ਇੱਥੋਂ ਤੱਕ ਕਿ ਆਪਣੀ ਜਾਨ ਦੀ ਕੁਰਬਾਨੀ ਵੀ। ਉਨ੍ਹਾਂ ਦੀ ਸ਼ਹਾਦਤ ਸਾਥੀ ਸੈਨਿਕਾਂ ਨੂੰ ਉਨ੍ਹਾਂ ਦੀ ਡਿਊਟੀ ਨੂੰ ਹੋਰ ਜ਼ਿਆਦਾ ਸਮਰਪਣ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰੇਗੀ।
ਇਹ ਵੀ ਪੜ੍ਹੋ : ਪੰਜਾਬ : ਰੇਲ ਟਰੈਕ ‘ਤੇ ਕਿਸਾਨਾਂ ਨੇ ਦਿੱਤੀ ਚਿਤਾਵਨੀ- ਜੇ ਨਹੀਂ ਸੁਣਦੀ ਸਰਕਾਰ ਤਾਂ ਦੇਣਗੇ ਪੰਜਾਬ ਬੰਦ ਦਾ ਸੱਦਾ
ਸਿਪਾਹੀ ਲਵਪ੍ਰੀਤ ਸਿੰਘ ਜੋ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਦੇ ਪਿੰਡ ਮਾਰੀ ਟਾਂਡਾ ਦਾ ਰਹਿਣ ਵਾਲਾ ਸੀ ਆਪਣੇ ਪਿੱਛੇ ਪਿਤਾ ਸੂਬੇਦਾਰ (ਸੇਵਾਮੁਕਤ) ਜਸਵਿੰਦਰ ਸਿੰਘ, ਮਾਤਾ ਰਵਿੰਦਰ ਕੌਰ ਅਤੇ ਇੱਕ ਭਰਾ ਸਿਪਾਹੀ ਮਨਪ੍ਰੀਤ ਸਿੰਘ, ਜੋ 10 ਸਿੱਖ ਵਿੱਚ ਸੇਵਾ ਨਿਭਾ ਰਹੇ ਹਨ, ਨੂੰ ਛੱਡ ਗਿਆ ਹੈ।