ਰੂਸ ਨੇ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਦੀ ਦੇਸ਼ ਵਿੱਚ ਐਂਟਰੀ ‘ਤੇ ਬੈਨ ਲਾ ਦਿੱਤਾ ਹੈ। ਰੂਸੀ ਸਰਕਾਰ ਨੇ ਯੂਕੇ ਦੇ ਪਾਬੰਦੀਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਹੈ।
ਇੱਕ ਨਿਊਜ਼ ਏਜੰਸੀ ਨੇ ਰੂਸ ਦੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਪੱਛਮੀ ਦੇਸ਼ਾਂ ਸਣੇ ਬ੍ਰਿਟੇਨ ਤੇ ਅਮਰੀਕਾ ਵੱਲੋਂ ਰੂਸ ‘ਤੇ ਲਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰੂਸ ਅਮਰੀਕਾ ਦੇ ਚੋਟੀ ਦੇ ਨੇਤਾਵਾਂ ਦੀ ਐਂਟਰੀ ‘ਤੇ ਵੀ ਪਾਬੰਦੀ ਲਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਹਾਲ ਹੀ ਵਿੱਚ ਜੰਗਪੀੜਤ ਯੂਕਰੇਨ ਦਾ ਅਚਾਨਕ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਰੂਸੀ ਹਮਲਿਆਂ ਨਾਲ ਤਬਾਹ ਕੀਵ ਦਾ ਜਾਇਜ਼ਾ ਲਿਆ। ਜਾਨਸਾਨ ਜ਼ੇਲੇਂਸਕੀ ਦੇ ਨਾਲ ਕੀਵ ਦੀ ਸੜਕਾਂ ‘ਤੇ ਘੁੰਮਦੇ ਹੋਏ ਦਿਸੇ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”