ਯੂਕਰੇਨ ‘ਤੇ ਰੂਸੀ ਸੈਨਿਕਾਂ ਵੱਲੋਂ ਪੂਰਬੀ ਸ਼ਹਿਰ ਖਾਰਕੀਵ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ‘ਤੇ ਆਪਣੇ ਕਬਜ਼ੇ ਦੌਰਾਨ ਬੱਚਿਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਨ੍ਹਾਂ ਵਿੱਚ ਰੂਸੀ ਸੈਨਿਕਾਂ ਵੱਲੋਂ ਇੱਕ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਮੌਤ ਦੇ ਦੋਸ਼ ਵੀ ਸ਼ਾਮਲ ਹਨ। ਇਹ ਦੋਸ਼ ਯੂਕਰੇਨ ਦੀ ਪੱਤਰਕਾਰ ਇਰੀਨਾ ਮਾਤਵੀਸ਼ਿਨ ਨੇ ਲੋਕਾਂ ਦੇ ਸਾਹਮਣੇ ਲਿਆਂਦੇ ਹਨ।
ਯੂਕਰੇਨੀ ਪੱਤਰਕਾਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਸੈਨਿਕਾਂ ਨੇ ਬੱਚਿਆਂ ਦੀ ਮਾਂ ਦੇ ਸਾਹਮਣੇ ਤਿੰਨ ਨੌਂ ਸਾਲ ਦੇ ਟ੍ਰਿਪਲੇਟ ਅਤੇ ਦੋ 10 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕੀਤਾ। ਇਸ ਰਿਪੋਰਟ ਨੂੰ ਯੂਕਰੇਨ ਦੀ ਸੰਸਦ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਲਿਊਡਮਿਲਾ ਡੇਨੀਸੋਵਾ ਨੇ ਵੀ ਸਾਂਝਾ ਕੀਤਾ ਸੀ। ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਟਵਿੱਟਰ ਪੇਜ ਨਾਲ ਸਾਂਝੇ ਕੀਤੇ ਗਏ ਟਵੀਟ ਵਿੱਚ ਦੱਸਿਆ ਗਿਆ ਕਿ ਖਾਰਕੀਵ ਖੇਤਰ ਦੇ ਪਿੰਡਾਂ ਵਿੱਚ 10 ਘੰਟਿਆਂ ਵਿੱਚ ਅੱਠ ਬੱਚਿਆਂ ਸਣੇ ਦੋ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਜਿਸ ‘ਚ ਦੋ 10 ਸਾਲ ਲੜਕੇ ਤੇ ਇੱਕ ਸਾਲ ਦੇ ਬੱਚੇ ਦੇ ਜ਼ਿਆਦਾ ਜ਼ਖਮੀ ਹੋਣ ਕਾਰਨ ਮੌਤ ਹੋ ਗਈ।
ਰਿਪੋਰਟ ਵਿਚ ਰੂਸੀ ਸੈਨਿਕਾਂ ‘ਤੇ 67 ਅਤੇ 78 ਸਾਲ ਦੇ ਦੋ ਵਿਅਕਤੀਆਂ ਨਾਲ ਬਲਾਤਕਾਰ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਮੰਤਰਾਲੇ ਦੇ ਟਵੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਮਿਸ਼ਨਰ ਦੀ ਮਨੋਵਿਗਿਆਨਕ ਹੈਲਪਲਾਈਨ ਨੂੰ ਹੁਣ ਹਰ ਰੋਜ਼ ਅਜਿਹੇ ਜੰਗ ਅਪਰਾਧਾਂ ਬਾਰੇ ਕਾਲਾਂ ਆਉਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਜਾਰੀ ਕੀਤੇ ਆਪਣੇ ਰੈਗੂਲਰ ਵੀਡੀਓ ਵਿੱਚ ਕਿਹਾ ਹੈ ਕਿ ਰੂਸ ਨੇ ਯੂਕਰੇਨ ਵਿੱਚ ਤਬਾਹੀ ਮਚਾਈ ਹੈ ਅਤੇ ਡੋਨਬਾਸ ਨੂੰ ਵੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਰੂਸ ਨੂੰ ਹਮਲੇ ਵਿੱਚ ਯੂਕਰੇਨ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।