ਭਾਜਪਾ ਦੀ ਮੁਅੱਤਲ ਬੁਲਾਰਣ ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ ‘ਤੇ ਦਿੱਤੇ ਬਿਆਨ ਦਾ ਦੇਸ਼-ਵਿਦੇਸ਼ ‘ਚ ਤਿੱਖਾ ਵਿਰੋਧ ਹੋ ਰਿਹਾ ਹੈ। ਮੁਸਲਿਮ ਭਾਈਚਾਰਾ ਉਸ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਤੋਂ ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕਰ ਨੂਪੁਰ ਸ਼ਰਮਾ ਦੇ ਸਮਰਥਨ ‘ਚ ਸਾਹਮਣੇ ਆਈ ਹੈ।
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਨੂਪੁਰ ਸ਼ਰਮਾ ਨੂੰ ਆਪਣੇ ਬਿਆਨ ਲਈ ਮਿਲ ਰਹੀਆਂ ਧਮਕੀਆਂ ਬਾਰੇ ਤੁਹਾਡਾ ਕੀ ਕਹਿਣਾ ਹੈ? ਇਸ ‘ਤੇ ਪ੍ਰਗਿਆ ਠਾਕੁਰ ਨੇ ਕਿਹਾ ਕਿ ਧਰਮ ਵਿਰੋਧੀਆਂ ਨੇ ਹਮੇਸ਼ਾ ਅਜਿਹਾ ਕੀਤਾ ਹੈ। ਕਮਲੇਸ਼ ਤਿਵਾਰੀ ਨੇ ਜੇ ਕੁਝ ਕਿਹਾ ਤਾਂ ਇਨ੍ਹਾਂ ਨੂੰ ਇਸ ਵਿੱਚ ਵੀ ਤਕਲੀਫ ਹੋਈ ਤੇ ਇਨ੍ਹਾਂ ਨੇ ਉਨ੍ਹਾਂ ਦਾ ਕਤਲਕਰ ਦਿੱਤਾ, ਵੱਢ ਦਿੱਤਾ ਉਨ੍ਹਾਂ ਨੂੰ।
ਉਨ੍ਹਾਂ ਕਿਹਾ ਕਿ ਇਹ ਸਾਡੇ ਦੇਵੀ-ਦੇਵਤਿਆਂ ‘ਤੇ ਫਿਲਮਾਂ ਬਣਾਉਂਦੇ ਹਨ, ਉਨ੍ਹਾਂ ਨੂੰ ਡਾਇਰੈਕਸ਼ਨ ਦਿੰਦੇ ਹਨ, ਉਨ੍ਹਾਂ ਨੂੰ ਪ੍ਰੋਡਿਊਸ ਕਰਦੇ ਹਨ, ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ ਕਮਿਊਨਿਸਟ ਇਤਿਹਾਸ ਹੈ ਇਨ੍ਹਾਂ ਤੇ ਪੂਰੀ ਤਰ੍ਹਾਂ ਤੋਂ ਧਰਮ ਵਿਰੋਧੀ ਇਹ ਲੋਕ ਆਪਣੀ ਮਾਨਸਿਕਤਾ ਨੂੰ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਭਾਰਤ ਹੈ ਤੇ ਇਹ ਹਿੰਦੂਆਂ ਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਭਾਰ ਹੈ ਤੇ ਇਥੇ ਅਤੇ ਇਥੇ ਸਨਾਤਨ ਜਿਊਂਦਾ ਰਹੇਗਾ ਤੇ ਇਸ ਨੂੰ ਰਖਣਾ ਸਾਡੇ ਲੋਕਾਂ ਦੀ ਜ਼ਿੰੇਵਾਰੀ ਹੈ ਤੇ ਅਸੀਂ ਰਖਾਂਗੇ।
ਸਾਧਵੀ ਪ੍ਰਗਿਆ ਨੇ ਹਾਲ ਹੀ ਵਿੱਚ ਨੂਪੁਰ ਸ਼ਰਮਾ ਦੁਆਰਾ ਪੈਗੰਬਰ ਮੁਹੰਮਦ ਬਾਰੇ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਇੱਕ ਟਵੀਟ ਵੀ ਕੀਤਾ ਸੀ, ਜਿਸ ਵਿੱਚ ਉਸਨੇ ਕਿਹਾ ਸੀ- ਜੇ ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਅਸੀਂ ਵੀ ਬਾਗੀ ਹਾਂ। ਜੈ ਸਨਾਤਨ, ਜੈ ਹਿੰਦੂਤਵ…
ਦੱਸ ਦੇਈਏ ਕਿ ਨੂਪੁਰ ਸ਼ਰਮਾ ਹਾਲ ਆਗੂਆਂ ਵੱਲੋਂ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਚਾਰੇ ਪਾਸੇ ਤੋਂ ਘਿਰੀ ਭਾਜਪਾ ਨੇ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੂੰ ਸ਼ਰਾਰਤੀ ਅਨਸਰ ਦੱਸਦਿਆਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: