ਸੰਗਰੂਰ ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲਿਸ ਮੁਲਾਜ਼ਮ ਸੜਕ ‘ਤੇ ਪੈਦਲ ਹੀ ਦੋ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਤੋਂ ਜੇਲ੍ਹ ਵਿੱਚ ਲੈ ਕੇ ਆਉਂਦੇ ਨਜ਼ਰ ਆਏ। ਇਸ ਦੌਰਾਨ ਕੋਈ ਵੀ ਕੈਦੀ ਪੁਲਿਸ ਦੀ ਕਸਟਡੀ ਤੋਂ ਫਰਾਰ ਹੋ ਸਕਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਮੁਲਜ਼ਮ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਹੋ ਗਏ।
ਜਦੋਂ ਇਸ ਬਾਰੇ ਪੁਲਿਸ ਵਾਲਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਮੁਲਜ਼ਮਾਂ ਨੂੰ ਬਾਹਰ ਲਿਜਾਣ ਲਈ ਕੋਈ ਗੱਡੀ ਨਹੀਂ ਹੈ, ਜੇ ਕੋਈ ਕੈਦੀ ਜਾਂ ਮੁਲਜ਼ਮ ਥੋੜ੍ਹੇ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਪੈਦਲ ਲੈ ਜਾਂਦੇ ਹਾਂ।
ਸਕਿਓਰਿਟੀ ਨੂੰ ਲੈ ਕੇ ਥਾਣਾ ਇੰਚਾਰਜ ਨੇ ਕਿਹਾ ਕਿ ਜੇ ਦੋਸ਼ੀ ਭੱਜਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਪਰ ਸਾਡੇ ਕੋਲ ਕੋਈ ਗੱਡੀ ਨਹੀਂ ਹੈ, ਇਸ ਲਈ ਅਸੀਂ ਮੁਲਜ਼ਮ ਨੂੰ ਇਸ ਤਰ੍ਹਾਂ ਪੈਦਲ ਹੀ ਬਾਹਰ ਲੈ ਜਾਂਦੇ ਹਾਂ।
ਦੱਸ ਦੇਈਏ ਕਿ ਜੇ ਦੋਸ਼ੀ ਨੂੰ ਸੰਗਰੂਰ ਹਸਪਤਾਲ ਤੋਂ ਲਿਆਂਦਾ ਜਾ ਰਿਹਾ ਸੀ ਤਾਂ ਇਹ ਸੰਗਰੂਰ ਜੇਲ੍ਹ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਜੇ ਉਸ ਨੂੰ ਅਦਾਲਤ ਤੋਂ ਲਿਆਂਦਾ ਜਾ ਰਿਹਾ ਸੀ ਤਾਂ ਸ਼ਹਿਰ ਦੇ ਭਾਰੀ ਟਰੈਫਿਕ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਇਹ ਲਗਭਗ 3 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ : ਜ਼ੀਰੋ ਬਿੱਲ ਨੇ ਤੋੜੇ ਰਿਕਾਰਡ, ਕੜਾਕੇ ਠੰਡ ‘ਚ ਵਧੀ ਮੰਗ, ਗਰਮੀਆਂ ‘ਚ ਬਿਜਲੀ ਸੰਕਟ ਵਧਣ ਦੇ ਆਸਾਰ
ਤਿੰਨ ਪੁਲਿਸ ਮੁਲਾਜ਼ਮ ਸੜਕਾਂ ‘ਤੇ ਮੁਲਜ਼ਮਾਂ ਨੂੰ ਹੱਥਕੜੀ ਲਾ ਕੇ ਲਿਜਾ ਰਹੇ ਹਨ, ਇਸ ‘ਤੇ ਕਈ ਸਵਾਲ ਉਠਦੇ ਹਨ। ਬਠਿੰਡਾ, ਲੁਧਿਆਣਾ, ਪਟਿਆਲਾ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਥੇ ਇਲਾਜ ਲਈ ਲਿਆਏ ਕੈਦੀ,ਕ ਜਾਂ ਫਿਰ ਅਦਾਲਤ ਵਿੱਚ ਪੇਸ਼ੀ ਲਈ ਲਿਆਂਦੇ ਮੁਲਜ਼ਮ ਤੇ ਇਥੋਂ ਤੱਕ ਤੱਕ ਪੁਲਿਸ ਦੀ ਗੱਡੀ ਵਿੱਚੋਂ ਵੀ ਕੈਦੀ ਫਰਾਰ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: