ਸੰਗਰੂਰ ਪੁਲਿਸ ਨੇ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਨੇ ਮਾਨਸਾ ਵਿਚ ਇਕ ਵਿਅਕਤੀ ਦੀ ਹੱਤਿਆ ਨੂੰ ਅੰਜਾਮ ਦੇਣਾ ਸੀ। ਚਾਰੋਂ ਗੈਂਗਸਟਰ ਕੈਨੇਡਾ ਬੈਠੇ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਸੰਪਰਕ ‘ਚ ਹਨ। ਦੋਸ਼ੀ ਸੁੱਖਾ ਦੇ ਇਸ਼ਾਰੇ ‘ਤੇ ਰੰਗਦਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਬਦਮਾਸ਼ਾਂ ਤੋਂ 1 ਰਿਵਾਲਵਰ 32 ਬੋਰ, 2 ਕੱਟੇ, 1 ਰਾਈਫਲ 315 ਬੋਰ ਤੇ 16 ਜ਼ਿੰਦਾ ਕਾਰਤੂਸ ਮਿਲੇ ਹਨ। ਮੁਲਜ਼ਮ ਸਫੈਦ ਰੰਗ ਦੀ ਆਲਟੋ ਕਾਰ ਵਿਚ ਜਾ ਰਹੇ ਸਨ। ਨਾਕਾਬੰਦੀ ਦੌਰਾਨ ਜਦੋਂ ਇਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਬਦਮਾਸ਼ਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ।
ਦੋਸ਼ੀ ਰੰਗਦਾਰੀ ਨਾ ਦੇਣ ਵਾਲੇ ਵਿਅਕਤੀ ਦੀ ਹੱਤਿਆ ਕਰ ਦਿੰਦੇ ਸਨ। ਟਾਰਗੈੱਟ ਕਿਲਿੰਗ, ਲੁੱਟਮਾਰ ਦੀਆਂ ਕਈ ਵਾਰਦਾਤਾਂ ਵਿਚ ਉਹ ਪਹਿਲਾਂ ਤੋਂ ਹੀ ਨਾਮਜ਼ਦ ਹਨ। ਬਦਮਾਸ਼ਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਮੁਲਜ਼ਮਾਂ ਦੇ ਮੋਬਾਈਲ ਦੀ ਜਾਂਚ ਵੀ ਪੁਲਿਸ ਨੇ ਸ਼ੁਰੂ ਕਰਵਾ ਦਿੱਤੀ ਹੈ। ਮੋਬਾਈਲ ਫੋਨ ਦੀ ਕਾਲ ਡਿਟੇਲਸ ਆਦਿ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਬਦਮਾਸ਼ ਕਿਹੜੇ ਲੋਕਾਂ ਦੇ ਸੰਪਰਕ ਵਿਚ ਹਨ ਤੇ ਇਨ੍ਹਾਂ ਦੇ ਹੋਰ ਸਾਥੀ ਕੌਣ ਹਨ।
ਸੰਗਰੂਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ 22 ਜਨਵਰੀ ਨੂੰ ਸੰਗਰੂਰ ਸੀਆਈਏ ਤੇ ਥਾਣਾ ਚੀਮ ਦੀ ਪੁਲਿਸ ਨੇ ਗੁਪਤ ਸੂਚਨਾ ‘ਤੇ ਨਾਕਾ ਲਗਾਇਆ ਗਿਆ ਸੀ। ਜਾਣਕਾਰੀ ਮਿਲੀ ਸੀ ਕਿ ਚਾਰ ਕ੍ਰਿਮੀਨਲ ਇਥੋਂ ਲੰਘਣਗੇ। ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਪੁਲਿਸ ਨੇ ਨਾਕੇ ‘ਤੇ ਸਫੈਦ ਰੰਗ ਦੀ ਆਲਟੋ ਕਾਰ ਦੇ ਨਾਲ ਬਦਮਾਸ਼ਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ : ਸਵਿਫਟ ਤੇ ਪਿਕਅੱਪ ਟਾਟਾ 407 ‘ਚ ਜ਼ਬਰਦਸਤ ਟੱਕਰ, 12 ਜ਼ਖਮੀ
ਦੋਸ਼ੀ ਦੀ ਪਛਾਣ ਕੁਲਵਿੰਦਰ ਕਿੰਦਾ ਵਜੋਂ ਹੋਈ ਹੈ। ਕਿੰਦਾ ਤਿੰਨ ਕੇਸਾਂ ਵਿਚ ਭਗੌੜਾ ਹੈ ਤੇ 7-8 ਕੇਸ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਦੂਜੇ ਮੁਲਜ਼ਮ ਦਾ ਨਾਂ ਜੀਵਨ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: