ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੰਜੇ ਸਿੰਘ ਨੂੰ ਚਿੱਠੀ ਲਿਖੀ ਹੈ। ਸੰਜੇ ਸਿੰਘ ਦੇ ਨੋਟਿਸ ‘ਤੇ ਈਡੀ ਨੇ ਜਵਾਬ ਦਿੱਤਾ ਹੈ ਜਿਸ ਵਿਚ ਈਡੀ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਚਾਰਜਸ਼ੀਟ ਵਿਚ ਉਨ੍ਹਾਂ ਦਾ ਨਾਂ ਗਲਤੀ ਨਾਲ ਜੁੜ ਗਿਆ। ਸੰਜੇ ਸਿੰਘ ਨੇ ਈਡੀ ਨੂੰ ਚਿੱਠੀ ਮਿਲਣ ਦਾ ਦਾਅਵਾ ਕੀਤਾ ਹੈ। ਸੰਜੇ ਸਿੰਘ ਨੇ ਕਿਹਾ ਕਿ ਈਡੀ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਅਫਸੋਸ ਪ੍ਰਗਟਾਇਆ ਹੈ। ‘ਆਪ’ ਸਾਂਸਦ ਦਾ ਕਹਿਣਾ ਹੈ ਕਿ ਈਡੀ ਨੇ ਆਪਣੀ ਗਲਤੀ ਮੰਨੀ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਾਂਸਦ ਸੰਜੇ ਸਿੰਘ ਨੇ ਕੇਂਦਰੀ ਵਿੱਤ ਸਕੱਤਰ ਨੂੰ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਈਡੀ ਦੇ ਡਾਇਰੈਕਟਰ ਤੇ ਅਸਿਸਟੈਂਟ ਡਾਇਰੈਕਟਰ ਖਿਲਾਫ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ। ਸੰਜੇ ਸਿੰਘ ਨੇ ਕਥਿਤ ਸ਼ਰਾਬ ਘੋਟਾਲੇ ਵਿਚ ਨਾਂ ਲੈਣ ‘ਤੇ ਈਡੀ ਦੇ ਡਾਇਰੈਕਟਰ ਤੇ ਅਸਿਸਟੈਂਟ ਡਾਇਰੈਕਟਰ ਖਿਲਾਫ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗੀ।
ਇਹ ਵੀ ਪੜ੍ਹੋ : WAPCOS ਦੇ ਸਾਬਕਾ CMD ਦੇ ਘਰ ਛਾਪੇਮਾਰੀ, CBI ਨੇ 38.38 ਕਰੋੜ ਰੁ: ਤੇ ਗਹਿਣੇ ਕੀਤੇ ਬਰਾਮਦ
ਸੰਜੇ ਸਿੰਘ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਤੇ ਅਸਿਸਟੈਂਟ ਡਾਇਰੈਕਟਰ ਜੋਗਿੰਦਰ ਸਿੰਘ ਨੇ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਹੈ। ਬਿਨਾਂ ਕਿਸੇ ਆਧਾਰ ਦੇ ਮੇਰਾ ਨਾਂ ਲਿਆ ਗਿਆ ਹੈ। ਮੈਂ ਦੋਵੇਂ ਅਧਿਕਾਰੀਆਂ ਨੂੰ 48 ਘੰਟੇ ਦਾ ਨੋਟਿਸ ਦਿੱਤਾ ਸੀ, ਨਾ ਅਧਿਕਾਰੀਆਂ ਨੇ ਜਵਾਬ ਦਿੱਤਾ ਤੇ ਨਾ ਹੀ ਮਾਫੀ ਮੰਗੀ।
ਵੀਡੀਓ ਲਈ ਕਲਿੱਕ ਕਰੋ -: