ਬਰਮਿੰਘਮ ਵਿੱਚ ਕਾਮਨਵੈਲਥ ਖੇਡਾਂ 2022 ਵਿੱਚ ਸੰਕੇਤ ਮਹਾਦੇਵ ਸਰਗਰ ਨੇ ਸ਼ਨੀਵਾਰ ਨੂੰ ਖੇਡਾਂ ਦੇ ਦੂਜੇ ਦਿਨ ਪੁਰਸ਼ਾਂ ਦੀ 55 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ 248 ਕਿਲੋਗ੍ਰਾਮ (113+135) ਦੀ ਕੁੱਲ ਲਿਫਟ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਲਈ ਪਹਿਲਾ ਤਮਗਾ ਜਿੱਤਿਆ।
ਕਲੀਨ ਐਂਡ ਜਰਕ ਦੀ ਦੂਜੀ ਕੋਸ਼ਿਸ਼ ਵਿੱਚ ਸਰਗਰ ਦਾ ਹੱਥ ਜ਼ਖ਼ਮੀ ਹੋ ਗਿਆ ਸੀ। ਹਾਲਾਂਕਿ ਉਸ ਨੇ ਦਰਦ ਵਿੱਚ ਵੀ ਤੀਜੀ ਕੋਸ਼ਿਸ਼ ਵਿੱਚ 139 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਸਨੈਚ ਵਿੱਚ ਸਰਗਰ ਨੇ ਪਹਿਲੀ ਕੋਸ਼ਿਸ਼ ਵਿੱਚ 107 ਕਿਲੋਗ੍ਰਾਮ ਅਤੇ ਦੂਜੀ ਕੋਸ਼ਿਸ਼ ਵਿੱਚ 111 ਕਿਲੋਗ੍ਰਾਮ ਭਾਰ ਚੁੱਕਿਆ। ਤੀਜੀ ਕੋਸ਼ਿਸ਼ ਵਿੱਚ ਉਸ ਨੇ 113 ਕਿਲੋ ਭਾਰ ਚੁੱਕ ਕੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। ਇਸ ਦੇ ਨਾਲ ਹੀ ਕਲੀਨ ਐਂਡ ਜਰਕ ਵਿੱਚ ਸਰਗਰ ਨੇ ਪਹਿਲੀ ਕੋਸ਼ਿਸ਼ ਵਿੱਚ 135 ਦਾ ਭਾਰ ਚੁੱਕਿਆ, ਪਰ ਦੂਜੀ ਅਤੇ ਤੀਜੀ ਕੋਸ਼ਿਸ਼ ਵਿੱਚ ਉਹ 139 ਕਿਲੋ ਭਾਰ ਚੁੱਕਣ ਤੋਂ ਖੁੰਝ ਗਿਆ। ਜਦਕਿ ਮਲੇਸ਼ੀਆ ਦੇ ਖਿਡਾਰੀ ਨੇ ਆਖਰੀ ਕੋਸ਼ਿਸ਼ ‘ਚ 142 ਕਿਲੋ ਭਾਰ ਚੁੱਕਿਆ। ਮਲੇਸ਼ੀਆ ਦੇ ਬਿਨ ਨੇ ਸਨੈਚ ਵਿੱਚ 107 ਕਿਲੋ ਭਾਰ ਚੁੱਕਿਆ।
ਇਹ ਵੀ ਪੜ੍ਹੋ : ਅਲੀਗੜ੍ਹ : ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗੀ, 7 ਬੱਚੇ ਮਲਬੇ ਹੇਠਾਂ ਦਬੇ, 2 ਦੀ ਹੋਈ ਮੌਤ
ਸਰਗਰ ਖੇਲੋ ਇੰਡੀਆ ਯੂਥ ਗੇਮਜ਼ 2020 ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2020 ਦਾ ਚੈਂਪੀਅਨ ਰਹਿ ਚੁੱਕਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਨਾਂ ਰਾਸ਼ਟਰੀ ਰਿਕਾਰਡ ਵੀ ਦਰਜ ਹੈ। ਕਾਮਨਵੈਲਥ ਖੇਡਾਂ 2022 ‘ਚ ਭਾਰਤ ਦਾ ਖਾਤਾ ਖੋਲ੍ਹਣ ਵਾਲੇ ਇਸ ਖਿਡਾਰੀ ਦੀ ਨਜ਼ਰ 2024 ‘ਚ ਹੋਣ ਵਾਲੇ ਪੈਰਿਸ ਓਲੰਪਿਕ ‘ਤੇ ਹੈ ਅਤੇ ਉਹ ਓਲੰਪਿਕ ‘ਚ 61 ਕਿਲੋਗ੍ਰਾਮ ਵਰਗ ‘ਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
ਸੰਕੇਤ ਸਰਗਰ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਉਣ ਲਈ ਪਾਣੀ ਵੀ ਪੀਣਾ ਘੱਟ ਕਰ ਦਿੱਤਾ ਸੀ, ਉਹ ਸਿਰਫ ਉਬਲੀਆਂ ਸਬਜ਼ੀਆਂ ਅਤੇ ਸਲਾਦ ਹੀ ਖਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: