ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਅੱਜ ਕੋਰਟ ਵਿਚ ਸਰੰਡਰ ਕੀਤਾ। ਜਾਣਕਾਰੀ ਮੁਤਾਬਕ ਏਜੀਐੱਮ ਕੋਰਟ ਨੇ ਸਪਨਾ ਚੌਧਰੀ ਨੂੰ ਸਰੰਡਰ ਦੇ ਬਾਅਦ ਕਸਟੱਡੀ ਵਿਚ ਲੈ ਲਿਆ। ਸਪਨਾ ਚੌਧਰੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਹੋਣਾ ਸੀ ਪਰ ਪਿਛਲੀ 6 ਤਰੀਕ ਨੂੰ ਕੋਰਟ ਵਿਚ ਪੇਸ਼ ਹੋਣ ਤੋਂ ਪਹਿਲਾਂ ਜੱਜ ਸ਼ਾਂਤਨੂ ਤਿਆਗੀ ਐਮਰਜੈਂਸੀ ਛੁੱਟੀ ‘ਤੇ ਚਲੇ ਗਏ ਸਨ। ਇਸ ਦੀ ਵਜ੍ਹਾ ਨਾਲ ਬੈਂਚ ਨਹੀਂ ਬੈਠੀ।
ਸਪਨਾ ਚੌਧਰੀ ਨੇ ਅੱਜ ਏਸੀਜੇਐੱਮ ਸ਼ਾਂਤਨੂ ਤਿਆਗੀ ਦੀ ਕੋਰਟ ਵਿਚ ਪੇਸ਼ ਹੋ ਕੇ ਖੁਦ ਨੂੰ ਸਰੰਡਰ ਕਰ ਦਿੱਤਾ ਜਿਥੇ ਕੋਰਟ ਨੇ ਡਾਂਸਰ ਸਪਨਾ ਚੌਧਰੀ ਨੂੰ ਕਸਟੱਡੀ ਵਿਚ ਲੈ ਲਿਆ ਸੀ। ਕੁਝ ਹੀ ਦੇਰ ਬਾਅਦ ਖਬਰ ਆਈ ਕਿ ਸਪਨਾ ਦਾ ਵਾਰੰਟ ਵਾਪਸ ਲੈ ਲਿਆ ਗਿਆ। ਸਪਨਾ ਨੂੰ ਕੋਰਟ ਨੇ ਕਸਟੱਡੀ ਤੋਂ ਮੁਕਤ ਕਰ ਦਿੱਤਾ ਹੈ। ਕੋਰਟ ਨੇ ਸਪਨਾ ਚੌਧਰੀ ਦਾ ਵਾਰੰਟ ਇਸ ਸ਼ਰਤ ‘ਤੇ ਖਤਮ ਕੀਤਾ ਕਿ ਕੋਰਟ ਵਿਚ ਉਹ ਪੇਸ਼ ਹੋ ਕੇ ਸਹਿਯੋਗ ਕਰੇਗੀ। ਮਾਮਲੇ ਵਿਚ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।
ਦੱਸ ਦੇਈਏ ਕਿ ਸਾਲ 2018 ਦੇ ਅਕਤੂਬਰ ਵਿਚ ਲਖਨਊ ਦੇ ਸਮ੍ਰਿਤੀ ਉਪਨ ਵਿਚ ਸਪਨਾ ਚੌਧਰੀ ਦਾ ਪ੍ਰੋਗਰਾਮ ਸੀ। ਲੋਕਾਂ ਨੇ ਪ੍ਰੋਗਰਾਮ ਨੂੰ ਦੇਖਣ ਲਈ ਆਫਲਾਈਨ ਤੇ ਆਨਲਾਈਨ 300 ਰੁਪਏ ਦਿੱਤੇ ਸਨ ਪਰ ਸਪਨਾ ਚੌਧਰੀ ਉਸ ਪ੍ਰੋਗਰਾਮ ਵਿਚ ਨਹੀਂ ਪਹੁੰਚੀ ਸੀ। ਇਸ ਦੇ ਬਾਅਦ ਲੋਕਾਂ ਨੇ ਹੰਗਾਮਾ ਕੀਤਾ ਤੇ ਮਾਮਲਾ ਕੋਰਟ ਵਿਚ ਪਹੁੰਚਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਟਿਕਟ ਨੂੰ ਪੈਸੇ ਦੇ ਕੇ ਖਰੀਦਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜਦੋਂ ਸਪਨਾ ਚੌਧਰੀ ਪਰਫਾਰਮੈਂਸ ਲਈ ਨਹੀਂ ਪਹੁੰਚੀ ਤਾਂ ਲੋਕ ਨਾਰਾਜ਼ ਹੋ ਗਏ ਤੇ ਹੰਗਾਮਾ ਕੀਤਾ। ਇਸੇ ਧੋਖਾਧੜੀ ਦੇ ਮਾਮਲੇਵਿਚ ਅਅਜ ਸਪਨਾ ਚੌਧਰੀ ਨੂੰ ਲਖਨਊ ਦੇ ਏਸੀਜੇਐੱਮ ਕੋਰਟ ਵਿਚ ਪੇਸ਼ ਹੋਣਾ ਸੀ। ਇਸ ਮਾਮਲੇ ਦੀ ਐੱਫਆਈਆਰ ਵਿਚ ਸ਼ੋਅ ਦੇ ਆਰਗੇਨਾਈਜ਼ਰ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਤੇ ਰਤਨਾਕਰ ਉਪਾਧਿਆਏ ਦਾ ਨਾਂ ਵੀ ਸ਼ਾਮਲ ਸੀ।