ਕੋਰੋਨਾ ਮਹਾਮਾਰੀ ਕਰਕੇ ਪਿਛਲੇ ਸਾਲ ਮਾਰਚ ਤੋਂ ਸਕੂਲ ਬੰਦ ਹਨ। ਇਸ ਦੌਰਾਨ ਕੁਝ ਸਮੇਂ ਲਈ ਸਕੂਲਾਂ ਨੂੰ ਖੋਲ੍ਹਿਆ ਗਿਆ ਪਰ ਫਿਰ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਦਸਤਕ ਪਿੱਛੋਂ ਇਹ ਮੁੜ ਬੰਦ ਕਰ ਦਿੱਤੇ ਗਏ। ਹਾਲਾਂਕਿ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਪਰ ਸਕੂਲ ਬੰਦ ਰਹਿਣ ਦਾ ਬੱਚਿਆਂ ਦੀ ਪੜ੍ਹਾਈ ‘ਤੇ ਮਾੜਾ ਅਸਰ ਪਿਆ।
ਹਾਲਾਂਕਿ ਕੁਝ ਸੂਬਿਆਂ ਵਿੱਚ ਸਕੂਲ ਖੋਲ੍ਹੇ ਜਾ ਚੁੱਕੇ ਹਨ ਪਰ ਵਧੇਰੇ ਰਾਜਾਂ ਵਿੱਚ ਸਕੂਲ ਅਜੇ ਵੀ ਬੰਦ ਪਏ ਹਨ। ਮਾਪਿਆਂ ਵੱਲੋਂ ਵੀ ਲਗਾਤਾਰ ਹੁਣ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਕੋਵਿਡ-19 ਦੀ ਲਾਗ ਦਰ ਪੰਜ ਫੀਸਦ ਤੋਂ ਘੱਟ ਹੈ ਉਹ ਮੁੜ ਸਕੂਲ ਖੋਲ੍ਹਣ ਦੀ ਦਿਸ਼ਾ ਵੱਲ ਅੱਗੇ ਵੱਧ ਸਕਦੇ ਹਨ ਪਰ ਇਸ ਬਾਰੇ ਰਾਜ ਸਰਕਾਰਾਂ ਨੂੰ ਫ਼ੈਸਲਾ ਲੈਣਾ ਪਵੇਗਾ।
ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਨੇ ਕਿਹਾ ਕਿ ਦੇਸ਼ ’ਚ ਮਹਾਮਾਰੀ ਦੀ ਸਥਿਤੀ ’ਚ ਸੁਧਾਰ ਹੋਇਆ ਹੈ ਅਤੇ ਕੋਵਿਡ-19 ਦੇ ਕੇਸਾਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ’ਚ ਸਰਕਾਰ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 11 ਰਾਜਾਂ ’ਚ ਸਕੂਲ ਪੂਰੀ ਤਰ੍ਹਾਂ ਖੁੱਲ੍ਹੇ ਹਨ ਜਦਕਿ 16 ਰਾਜਾਂ ’ਚ ਜ਼ਿਆਦਾਤਰ ਸੀਨੀਅਰ ਕਲਾਸਾਂ ਲਈ ਸਕੂਲ ਮੁੜ ਖੋਲ੍ਹੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਟੀਕਾਕਰਨ ਦੀ ਵੱਡੀ ਮੁਹਿੰਮ ਮਗਰੋਂ ਮੰਤਰਾਲੇ ਨੇ ਸਕੂਲ ਮੁੜ ਖੋਲ੍ਹਣ ਲਈ ਦਸੰਬਰ ’ਚ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਨੌਂ ਰਾਜਾਂ ’ਚ ਸਕੂਲ ਪੂਰੀ ਤਰ੍ਹਾਂ ਬੰਦ ਹਨ ਅਤੇ ਸਾਰੇ ਰਾਜਾਂ ’ਚ ਘੱਟ ਤੋਂ ਘੱਟ 95 ਫੀਸਦ ਅਧਿਆਪਕ ਤੇ ਗ਼ੈਰ-ਅਧਿਆਪਨ ਕਰਮਚਾਰੀਆਂ ਨੇ ਟੀਕਾ ਲਗਵਾਇਆ ਹੈ।