ਕਈ ਰਾਜਾਂ ਵਿੱਚ ਖੂਨੀ ਖੇਡ ਨੂੰ ਅੰਜਾਮ ਦੇਣ ਵਾਲੇ ਭੋਪਾਲ, ਮੱਧ ਪ੍ਰਦੇਸ਼ (ਐੱਮ. ਪੀ.) ਦੇ ਸੀਰੀਅਲ ਕਿਲਰ ਤੇ ਪੇਸ਼ੇ ਵਜੋਂ ਦਰਜ਼ੀ ਦਾ ਕੰਮ ਕਰਨ ਵਾਲੇ ਆਦੇਸ਼ ਖਾਮਰਾ ਦੇ ਅਪਰਾਧਾਂ ਬਾਰੇ ਸੁਣ ਕੇ ਰੂਹ ਵੀ ਕੰਬ ਜਾਂਦੀ ਹੈ। ਉਸ ਨੇ 33 ਕਤਲਾਂ ਦੀ ਗੱਲ ਕਬੂਲ ਕੀਤੀ ਹੈ। ਉਸ ਦੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਕ ਇਹ ਕਾਤਲ ਦਰਜੀ ਕਿਵੇਂ ਸ਼ਾਤਿਰ ਕਾਤਲ ਬਣ ਗਿਆ।
ਦਿਨੇ ਕੱਪੜੇ ਸਿਲਣ ਵਾਲਾ ਅਤੇ ਰਾਤ ਦੇ ਹਨੇਰੇ ਵਿੱਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਇਹ ਦਰਜ਼ੀ ਇਸ ਵੇਲੇ ਸਲਾਖਾਂ ਪਿੱਛੇ ਹੈ। ਪੁਲਿਸ ਨੇ ਸੀਰੀਅਲ ਕਿਲਰ ਅਤੇ ਉਸਦੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਾਤਲ ਨੂੰ ਕੀਤੇ ਗਏ ਕਤਲਾਂ ਨੂੰ ਲੈ ਕੇ ਅੱਜ ਵੀ ਕੋਈ ਪਛਤਾਵਾ ਨਹੀਂ ਹੈ।
ਦਰਅਸਲ, ਕਰੀਬ ਇੱਕ ਦਹਾਕਾ ਪਹਿਲਾਂ ਜਦੋਂ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਨਾਸਿਕ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਟਰੱਕ ਡਰਾਈਵਰਾਂ ਅਤੇ ਹੈਲਪਰਾਂ ਦੇ ਕਤਲ ਦੇ ਮਾਮਲੇ ਵਧਣ ਲੱਗੇ ਤਾਂ ਪੁਲਿਸ ਦੇ ਹੋਸ਼ ਉੱਡ ਗਏ ਸਨ। ਤਿੰਨ ਰਾਜਾਂ ਤੋਂ ਬਾਅਦ ਯੂਪੀ ਅਤੇ ਬਿਹਾਰ ਵਿੱਚ ਵੀ ਕਈ ਟਰੱਕ ਡਰਾਈਵਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਦੋਂ ਸਾਰੇ ਰਾਜਾਂ ਦੀ ਪੁਲਿਸ ਜਾਂਚ ਵਿੱਚ ਜੁਟੀ ਤਾਂ ਉਨ੍ਹਾਂ ਨੂੰ ਇਨ੍ਹਾਂ ਸਾਰੇ ਕਤਲਾਂ ਵਿੱਚ ਕਤਲ ਦਾ ਇੱਕੋ ਜਿਹਾ ਪੈਟਰਨ ਮਿਲਿਆ।
9 ਸਾਲਾਂ ਵਿੱਚ 6 ਰਾਜਾਂ ‘ਚ 33 ਕਤਲ
ਪੁਲਿਸ ਟੀਮਾਂ ਨੂੰ ਜਾਂਚ ‘ਚ ਪਤਾ ਲੱਗਾ ਕਿ ਕਤਲ ਮੁੱਖ ਤੌਰ ‘ਤੇ ਟਰਾਂਸਪੋਰਟ ਨਾਲ ਜੁੜੇ ਲੋਕਾਂ ਦੇ ਹੋ ਰਹੇ ਹਨ। ਕਤਲ ਦੀਆਂ ਇਨ੍ਹਾਂ ਘਟਨਾਵਾਂ ਦੀ ਕੜੀ ਜੋੜਦਿਆਂ ਪੁਲਿਸ ਭੋਪਾਲ ਦੇ ਮੰਡੀਦੀਪ ਦੇ ਆਦੇਸ਼ ਖਾਮਰਾ ਨਾਂ ਦੇ ਦਰਜ਼ੀ ਤੱਕ ਪਹੁੰਚ ਗਈ। ਪਹਿਲਾਂ ਤਾਂ ਉਸ ਨੇ ਕਤਲਾਂ ਬਾਰੇ ਕੁਝ ਨਹੀਂ ਕਿਹਾ ਪਰ ਬਾਅਦ ਵਿੱਚ ਅਜਿਹੇ ਖੁਲਾਸੇ ਕੀਤੇ ਕਿ ਪੁਲਿਸ ਵਾਲੇ ਵੀ ਹੱਕੇ-ਬੱਕੇ ਰਹਿ ਗਏ। ਉਸ ਨੇ ਆਪਣੇ ਗਿਰੋਹ ਦੀ ਮਦਦ ਨਾਲ 6 ਰਾਜਾਂ ਵਿੱਚ ਨੌਂ ਸਾਲਾਂ ਦੌਰਾਨ 33 ਕਤਲ ਕੀਤੇ।
ਪੁਲਿਸ ਮੁਤਾਬਕ 2018 ਵਿੱਚ ਰਾਏਸਨ ਦਾ ਮੱਖਣ ਸਿੰਘ ਟਰੱਕ ਵਿੱਚ ਸਰੀਆ ਲੱਦ ਕੇ ਬਾਹਰ ਨਿਕਲਿਆ ਸੀ ਪਰ ਉਸ ਨੂੰ ਆਦੇਸ਼ ਖਾਮਰਾ ਗੈਂਗ ਨੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਟਰੱਕ ਭੋਪਾਲ ਨੇੜੇ ਲਾਵਾਰਿਸ ਹਾਲਤ ਵਿੱਚ ਮਿਲਿਆ ਸੀ। ਮੱਖਣ ਸਿੰਘ ਕਤਲ ਕਾਂਡ ਦੀ ਤਫ਼ਤੀਸ਼ ਦੌਰਾਨ ਪੁਲਿਸ ਨੇ ਖਾਮਰਾ ਦੇ ਸਾਥੀ ਜੈਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ ਆਦੇਸ਼ ਸਣਏ ਮਾਮਲੇ ਵਿੱਚ 9 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਆਦੇਸ਼ ਖਾਮਰਾ ਨੂੰ ਮਹਿਲਾ ਐੱਸਪੀ ਬਿੱਟੂ ਸ਼ਰਮਾ ਨੇ ਸਾਥੀਆਂ ਦੀ ਨਿਸ਼ਾਨਦੇਹੀ ‘ਤੇ ਸੁਲਤਾਨਪੁਰ ਦੇ ਜੰਗਲਾਂ ‘ਚੋਂ ਫੜਿਆ ਸੀ। ਜਦੋਂ ਐਸ.ਪੀ. ਬਿੱਟੂ ਸ਼ਰਮਾ ਨੇ ਆਦੇਸ਼ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਦੇਸ਼ ਦਾ ਸਭ ਤੋਂ ਵਹਿਣਸੀ ਸੀਰੀਅਲ ਕਿਲਰ ਉਸ ਦੇ ਕਬਜ਼ੇ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਢਾਬੇ ‘ਤੇ ਦੋਸਤੀ ਕਰਕੇ ਪਹਿਲਾਂ ਲੁੱਟਦੇ ਫ਼ਿਰ ਉਤਾਰਦੇ ਸਨ ਮੌਤ ਦੇ ਘਾਟ
ਪੁਲਿਸ ਮੁਤਾਬਕ ਆਦੇਸ਼ ਨੂੰ ਹੁਣ ਤੱਕ ਦੀਆਂ ਸਾਰੀਆਂ ਘਟਨਾਵਾਂ ਯਾਦ ਸਨ ਅਤੇ ਉਸ ਨੇ ਕਿਹਾ ਕਿ ਉਸ ਨੂੰ ਕਤਲਾਂ ਦਾ ਕੋਈ ਪਛਤਾਵਾ ਨਹੀਂ ਹੈ। ਪੁੱਛਗਿੱਛ ਦੌਰਾਨ ਦਰਜ਼ੀ ਆਦੇਸ਼ ਖਾਮਰਾ ਨੇ ਦੱਸਿਆ ਕਿ ਉਸ ਨੇ 33 ਲੋਕਾਂ ਦਾ ਕਤਲ ਕੀਤਾ ਹੈ। ਭੋਪਾਲ ਪੁਲਿਸ ਮੁਤਾਬਕ ਆਦੇਸ਼ ਨੇ ਗਿਰੋਹ ਨਾਲ ਮਿਲ ਕੇ ਨੌਂ ਸਾਲਾਂ ਵਿੱਚ ਛੇ ਰਾਜਾਂ ਵਿੱਚ 33 ਕਤਲ ਕੀਤੇ ਹਨ। ਉਹ ਅਤੇ ਉਸਦੇ ਸਾਥੀ ਟਰੱਕ ਡਰਾਈਵਰਾਂ ਅਤੇ ਹੈਲਪਰਾਂ ਨਾਲ ਕਿਸੇ ਢਾਬੇ ‘ਤੇ ਮਿਲ ਕੇ ਪਹਿਲਾਂ ਦੋਸਤੀ ਕਰਦੇ ਸਨ ਫਿਰ ਉਨਦਾ ਕਤਲ ਕਰਕੇ ਲੁੱਟ ਲੈਂਦੇ ਸਨ। ਨਾਲ ਹੀ ਕਤਲ ਪਿੱਛੋਂ ਟਰੱਕ ਦਾ ਸਾਮਾਨ ਵੀ ਲਿਜਾ ਕੇ ਬਾਜ਼ਾਰ ਵਿੱਚ ਵੇਚ ਦਿੰਦੇ ਸਨ।