ਉੜੀਸਾ ਦੇ ਜਾਜਪੁਰ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸੱਤ ਸਾਲਾ ਵਿਦਿਆਰਥੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਘਰ ‘ਚ ਕੋਈ ਨਹੀਂ ਸੀ। ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਿਦਿਆਰਥੀ ਸਕੂਲ ਦੇ ਹੋਸਟਲ ਵਿੱਚ ਪੜ੍ਹਦਾ ਸੀ ਅਤੇ ਦੁਸਹਿਰੇ ਦੀਆਂ ਛੁੱਟੀਆਂ ਦੌਰਾਨ ਘਰ ਆਇਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਹੋਸਟਲ ਵਾਪਸ ਨਹੀਂ ਜਾਣਾ ਚਾਹੁੰਦਾ ਸੀ।
ਵਿਦਿਆਰਥੀ ਦੇ ਮਾਮੇ ਨੇ ਦੱਸਿਆ ਕਿ ਘਟਨਾ ਵੇਲੇ ਵਿਦਿਆਰਥੀ ਦਾ ਪਿਤਾ ਡਿਊਟੀ ‘ਤੇ ਸੀ। ਜਾਣ ਤੋਂ ਪਹਿਲਾਂ ਉਸ ਨੇ ਵਿਦਿਆਰਥੀ ਨੂੰ ਕਿਹਾ ਸੀ ਕਿ ਉਹ ਸ਼ਾਮ 4 ਵਜੇ ਵਾਪਸ ਆਵੇਗਾ ਅਤੇ ਫਿਰ ਉਸ ਨੂੰ ਹੋਸਟਲ ਲੈ ਜਾਵੇਗਾ। ਇਸ ਤੋਂ ਬਾਅਦ ਉਹ ਪੂਰਾ ਦਿਨ ਆਪਣੀ ਮਾਂ ਕੋਲ ਰਿਹਾ। ਉਸ ਦੀ ਮਾਂ ਕੱਪੜੇ ਧੋਣ ਲਈ ਛੱਪੜ ‘ਤੇ ਗਈ ਹੋਈ ਸੀ। ਮਾਮੇ ਨੂੰ ਖਦਸ਼ਾ ਹੈ ਕਿ ਇਸੇ ਦੌਰਾਨ ਵਿਦਿਆਰਥੀ ਨੇ ਇਕੱਲੇ ਰਹਿੰਦੇ ਹੋਏ ਘਰ ਦੇ ਅੰਦਰ ਹੀ ਇਹ ਖ਼ਤਰਨਾਕ ਕਦਮ ਚੁੱਕ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ।
ਇਹ ਵੀ ਪੜ੍ਹੋ : ਨੀਰਵ ਮੋਦੀ ਨੂੰ ਖ਼ੌਫ, ਲੰਦਨ ਕੋਰਟ ‘ਚ ਲਾਈ ਗੁਹਾਰ, ਕਿਹਾ- ‘ਭਾਰਤ ਗਿਆ ਤਾਂ ਬਚ ਨਹੀਂ ਸਕਾਂਗਾ’
ਉਸ ਨੂੰ ਗੰਭੀਰ ਹਾਲਤ ਵਿਚ ਕਟਕ ਦੇ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਵਿਦਿਆਰਥੀ ਦੀ ਮਾਂ ਸਦਮੇ ‘ਚ ਹੈ। ਉਸਨੇ ਪੁਲਿਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਸਨੇ ਅਜਿਹਾ ਕਿਉਂ ਕੀਤਾ? ਮਾਂ ਨੇ ਦੱਸਿਆ ਕਿ ਮੈਂ ਉਸ ਨੂੰ ਖਾਣਾ ਦਿੱਤਾ ਸੀ। ਇਸ ਤੋਂ ਬਾਅਦ ਆਪਣਾ ਬੈਗ ਪੈਕ ਕਰ ਲਿਆ। ਉਹ ਹੋਸਟਲ ਜਾਣ ਤੋਂ ਪਹਿਲਾਂ ਪੂਜਾ ‘ਚ ਜਾਣਾ ਅਤੇ ਪ੍ਰਸ਼ਾਦ ਲੈਣਾ ਚਾਹੁੰਦਾ ਸੀ। ਮਾਂ ਨੇ ਦੱਸਿਆ ਕਿ ਅਸੀਂ ਇਸ ਲਈ ਤਿਆਰ ਸੀ।
ਵੀਡੀਓ ਲਈ ਕਲਿੱਕ ਕਰੋ -: