ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ ਟਿਊਬ ਚੈਨਲ ਲਾਂਚ ਕੀਤਾ ਗਿਆ ਹੈ। ਇਸ ਚੈਨਲ ਦਾ ਨਾਮ ‘SGPC ਅੰਮ੍ਰਿਤਸਰ’ ਰੱਖਿਆ ਗਿਆ ਹੈ। ਇਸ ਚੈਨਲ ’ਤੇ ਭਲਕੇ ਤੋਂ ਸ਼੍ਰੋਮਣੀ ਕਮੇਟੀ ਦੇ ਯੂ ਨਿਊਬ ਚੈਨਲ ’ਤੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਹੋਵੇਗਾ। ਦੱਸ ਦਈਏ ਕਿ ਚੈਨਲ ਲਾਂਚ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅਖੰਡ ਸਾਹਿਬ ਦੇ ਭੋਗ ਪਾਏ ਗਏ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਪੰਥ ਅਤੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ 23 ਜੁਲਾਈ 2023 ਇਕ ਇਤਿਹਾਸਕ ਦਿਨ ਹੈ, ਅੱਜ ਖਾਲਸਾ ਪੰਥ ਨੇ ਆਪਣਾ ਯੂਟਿਊਬ ਚੈਨਲ ਲਾਂਚ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਨਿੱਜੀ ਚੈਨਲ ‘ਤੇ 23 ਜੁਲਾਈ ਤੱਕ ਦਾ ਕਨਟਰੈਕਟ ਅੱਜ ਸਮਾਪਤ ਹੋ ਚੁੱਕਾ ਹੈ। ਕੱਲ੍ਹ ਯਾਨੀ 24 ਜੁਲਾਈ ਨੂੰ ਯੂਟਿਊਬ ਰਾਹੀਂ ਗੁਰਬਾਣੀ ਪ੍ਰਸਾਰਣ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਆਨਲਾਈਨ ਸੱਟੇਬਾਜ਼ੀ ‘ਚ ਕਾਰੋਬਾਰੀ ਨਾਲ 58 ਕਰੋੜ ਦੀ ਠੱਗੀ, ਮੁਲਜ਼ਮ ਦੇ ਘਰੋਂ 17 ਕਰੋੜ ਨਕਦੀ, ਸੋਨਾ-ਚਾਂਦੀ ਬਰਾਮਦ
ਇਸ ਦੇ ਨਾਲ ਪ੍ਰਧਾਨ ਧਾਮੀ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਕਰਕੇ ਫ਼ੈਸਲਾ ਲਿਆ ਕਿ ਚੈਨਲ ਦਾ ਨਾਂ ‘SGPC ਅੰਮ੍ਰਿਤਸਰ’ ਰੱਖਿਆ ਜਾਵੇ। ‘SGPC ਅੰਮ੍ਰਿਤਸਰ’ ਯੂਟਿਊਬ ਚੈਨਲ ‘ਤੇ ਲਾਈਵ ਪ੍ਰਸਾਰਣ ਹਮੇਸ਼ਾ ਚੱਲਦਾ ਰਹੇਗਾ ਅਤੇ ਇਸ ਨੂੰ ਕੋਈ ਵੀ ਅਸਾਨੀ ਨਾਲ ਲੱਭ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਟੇਲਾਈਟ ਚੈਨਲ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੁਝ ਫਾਰਮੈਲਟੀਆਂ ਸਨ ਜੋ ਅਜੇ ਪੂਰੀਆਂ ਕਰਨੀਆਂ ਬਾਕੀ ਹਨ ਅਤੇ ਫ਼ਿਰ ਪੂਰੀਆਂ ਹੁੰਦੇ ਹੀ ਸੈਟੇਲਾਈਟ ਚੈਨਲ ਲਾਂਚ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: