ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪੁੱਜੇ। ਇਸ ਦੌਰਾਨ ਸੈਕਟਰ-17 ਵਿਚ ਫੁੱਟਬਾਲ ਸਟੇਡੀਅਮ ਵਿਚ ਵਿਸ਼ਾਲ ਪ੍ਰੋਗਰਾਮ ਆਯੋਜਿਤ ਹੋਇਆ। ਇਸ ਮੌਕੇ ਸ਼ਾਹ ਨੇ ਕਿਹਾ ਕਿ ਉਹ ਕਾਫੀ ਸਮੇਂ ਬਾਅਦ ਸਿਟੀ ਬਿਊਟੀਫੁੱਲ ਆਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਵਿਚ ਫਿਰ ਤੋਂ ਇੱਕ ਵਾਰ ਭਾਜਪਾ ਨੂੰ ਜਿਤਾਉਣ ਦਾ ਸ਼ੁਕਰੀਆ ਅਦਾ ਕੀਤਾ। ਸ਼ਾਹ ਨੇ ਚੰਡੀਗੜ੍ਹ ਵਿਚ ਸ਼ੁਰੂ ਕੀਤੇ ਗਏ ਕਈ ਪ੍ਰਾਜੈਕਟਸ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਇੰਟੀਗ੍ਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਵਿਚ ਕਈ ਨਾਗਰਿਕ ਸਹੂਲਤਾਂ ਦਾ ਕੰਮ ਹੋਵੇਗਾ। ਇਸ ਸੈਂਟਰ ਵਿਚ ਕੈਮਰੇ ਜ਼ਰੀਏ ਸੁਰੱਖਿਆ ਹੋਰ ਮਜ਼ਬੂਤ ਹੋ ਸਕੇਗੀ। ਉਥੇ ਟ੍ਰੈਫਿਕ ਨਿਯਮ ਉਲੰਘਣ ਦੇ ਮਾਮਲਿਆਂ ਵਿਚ ਕਮੀ ਆਏਗੀ। ਨਾਲ ਹੀ ਪ੍ਰਸ਼ਾਸਕ ਬੀਐੱਲ ਪੁਰੋਹਿਤ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਵੀ ਇਹ ਸੈਂਟਰ ਦਿਖਾਉਣ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ।
ਸ਼ਾਹ ਨੇ ਕਿਹਾ ਕਿ ਦੇਸੀ ਕੋਰੋਨਾ ਵੈਕਸੀਨ ਦੇ ਨਿਰਮਾਣ ਨਾਲ ਦੁਨੀਆ ਹੈਰਾਨ ਸੀ। ਦੇਸ਼ ਵਿਚ ਇਸ ਵੈਕਸੀਨ ਨਾਲ ਲੋਕਾਂ ਦੀ ਜਾਨ ਬਚੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਲੋਕਾਂ ਨੂੰ ਅਨਾਜ ਪਹੁੰਚਾਉਣ ਤੇ ਰਿਹਾਇਸ਼ ਦੀ ਸਹੂਲਤ ਦੇਣ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰੀ ਤੇ ਪੇਂਡੂ ਵਿਕਾਸ ਲਈ ਕੇਂਦਰ ਸਰਕਾਰ ਕਈ ਪ੍ਰਾਜੈਕਟਸ ਚਲਾ ਰਹੀ ਹੈ। ਚੰਡੀਗੜ੍ਹ ਵਿਚ 40 ਇਲੈਕਟ੍ਰਿਕ ਬੱਸਾਂ ਸਣੇ ਚੰਡੀਗੜ੍ਹ ਵਿਚ ਗ੍ਰੀਨਰੀ ਤੇ ਸਫਾਈ ਨੂੰ ਵਧਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਬਿਜਲੀ ਮੰਤਰੀ ਬੋਲੇ, ‘ਪ੍ਰੀਪੇਡ ਮੀਟਰਾਂ ਸਬੰਧੀ ਫ਼ੈਸਲਾ ਲੋਕਾਂ ਨਾਲ ਸਲਾਹ ਕਰ ਕੇ ਲਵਾਂਗੇ, ਨਹੀਂ ਕਰਾਂਗੇ ਜਲਦਬਾਜ਼ੀ’
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੈਕਟਰ-17 ਵਿਚ ਨਵੇਂ ਬਣੇ ਅਰਬਨ ਪਾਰਕ, ਸੈਕਟਰ-17 ਵਿਚ 274 ਕਰੋੜ ਦੀ ਲਾਗਤ ਨਾਲ ਬਣਾਏ ਗਏ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, 336 ਪੁਲਿਸ ਮਕਾਨਾਂ ਦੇ 70 ਕਰੋੜ ਰੁਪਏ ਦੇ ਪ੍ਰਾਜੈਕਟ, 60 ਕਰੋੜ ਰੁਪਏ ਦੀ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਬਿਲਡਿੰਗ, 17 ਕਰੋੜ ਰੁਪਏ ਦਾ ਪਿੰਡਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਾਜੈਕਟ, 20 ਕਰੋੜ ਰੁਪਏ ਵਿਚ ਦੋ ਸਰਕਾਰੀ ਕਾਲਜਾਂ ਦਾ ਉਦਘਾਟਨ, ਸੈਕਟਰ-17 ‘ਚ 10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਅਰਬਨ ਪਾਰਕ ਤੇ ਸੈਕਟਰ 40 ‘ਚ 246 ਪੁਲਿਸ ਮਕਾਨਾਂ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ।