ਚੰਡੀਗੜ੍ਹ ਪੁਲਿਸ ਦੀ ਇੱਕ ਮਹਿਲਾ ਇੰਸਪੈਕਟਰ ਨੂੰ ਡੀਡੀਆਰ ਨੂੰ ਐਫਆਈਆਰ ਵਿੱਚ ਬਦਲਣ ਲਈ ਕਥਿਤ ਤੌਰ ’ਤੇ ਰਿਸ਼ਵਤ ਦੇਣਾ ਇੱਕ ਵਿਅਕਤੀ ਨੂੰ ਮਹਿੰਗਾ ਪਿਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਹੁਣ ਮੁਕੱਦਮੇ ਦੌਰਾਨ ਉਸ ਨੂੰ ਸਾਬਤ ਕਰਨਾ ਹੋਵੇਗਾ ਕਿ ਉਸ ਨੇ ਰਿਸ਼ਵਤ ਦੀ ਪੇਸ਼ਕਸ਼ ਨਹੀਂ ਕੀਤੀ ਸੀ।
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਬੈਂਚ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਤਹਿਤ ਰਮਨ ਵਰਮਾ ਨਾਂ ਦੇ ਵਿਅਕਤੀ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੀ ਇੰਸਪੈਕਟਰ ਪੂਨਮ ਦਿਲਾਵਰੀ ਨੇ ਸੈਕਟਰ 26 ਥਾਣੇ ਵਿੱਚ ਰਮਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਮਹਿਲਾ ਇੰਸਪੈਕਟਰ ਨੇ ਕਿਹਾ ਸੀ ਕਿ ਰਮਨ ਨੇ ਉਸ ਨੂੰ ਇੱਕ ਕੇਸ ਵਿੱਚ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਇੰਸਪੈਕਟਰ ਪੂਨਮ ਦਿਲਾਵਰੀ ਸੈਕਟਰ 26 ਥਾਣੇ ਦੀ ਐਸ.ਐਚ.ਓ. ਇਸ ਮਾਮਲੇ ਵਿੱਚ ਰਮਨ ਖ਼ਿਲਾਫ਼ ਸਬੰਧਤ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ।
ਮਾਮਲੇ ਵਿੱਚ, ਅਦਾਲਤ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 173 ਦੇ ਤਹਿਤ ਪੇਸ਼ ਕੀਤੀ ਗਈ ਰਿਪੋਰਟ ਅਤੇ ਸਬੰਧਤ ਦਸਤਾਵੇਜ਼ਾਂ ਦੇ ਮੱਦੇਨਜ਼ਰ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਦੇ ਤਹਿਤ ਪਹਿਲੀ ਨਜ਼ਰ ਵਿੱਚ ਕੇਸ ਬਣਾਇਆ ਗਿਆ ਹੈ। ਫਰਵਰੀ ਦੇ ਚੌਥੇ ਹਫ਼ਤੇ ਦੀ ਤਰੀਕ ਤੈਅ ਕਰਕੇ ਹੁਣ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।
15 ਸਤੰਬਰ ਨੂੰ ਰਮਨ ਤੇ ਇਕ ਹੋਰ ਵਿਅਕਤੀ ਪੂਨਮ ਦਿਲਾਵਰੀ ਦੇ ਆਫਿਸ ਆਏ। ਰਮਨ ਨੇ ਐੱਸਐੱਚਓ ਨੂੰ ਕਿਹਾ ਕਿ ਉਨ੍ਹਾਂ ਦੇ ਆਫਿਸ ਤੋਂ ਕੁਝ ਫਾਈਲਾਂ ਗਾਇਬ ਹਨ। ਇਹ ਜਾਣਕਾਰੀ ਡੀਡੀਆਰ ਵਿਚ ਸ਼ਾਮਲ ਕਰਨ ਨੂੰ ਕਿਹਾ। ਇਸ ‘ਤੇ ਦਿਲਾਵਰੀ ਨੇ ਕਿਹਾ ਕਿ ਪੁਰਾਣੀ ਡੀਡੀਆਰ ਵਿਚ ਫਾਈਲਾਂ ਦੀ ਇਹ ਜਾਣਕਾਰੀ ਸ਼ਾਮਲ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ : ਏਅਰ ਇੰਡੀਆ ਪੇਸ਼ਾਬ ਕਾਂਡ : ਜੇਲ੍ਹ ਤੋਂ ਬਾਹਰ ਆਏਗਾ ਸ਼ੰਕਰ ਮਿਸ਼ਰਾ, 26 ਦਿਨਾਂ ‘ਚ ਮਿਲੀ ਜ਼ਮਾਨਤ
ਇੰਸਪੈਕਟਰ ਦਿਲਾਵਰੀ ਨੇ ਦੋਸ਼ ਲਗਾਇਆ ਕਿ ਰਮਨ ਉਨ੍ਹਾਂ ਦੇ ਆਫਿਸ ਵਿਚ 16 ਸਤੰਬਰ 2015 ਨੂੰ ਫਿਰ ਤੋਂ ਆਇਆ ਤੇ ਮਾਮਲੇ ਵਿਚ FIR ਦਰਜ ਕਰਨ ਦਾ ਦਬਾਅ ਬਣਾਉਣ ਲੱਗਾ। ਦਿਲਾਵਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਐੱਸਆਈ ਕੋਲ ਪੈਂਡਿੰਗ ਹੈ। ਜਾਂਚ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਸ ਦਰਮਿਆਨ ਰਮਨ ਨੇ ਜੇਬ ਤੋਂ ਪੈਕੇਟ ਕੱਢਿਆ ਤੇ ਦਿਲਾਵਰੀ ਦੇ ਟੇਬਲ ‘ਤੇ ਰੱਖ ਦਿੱਤਾ। ਦੋਸ਼ ਮੁਤਾਬਕ ਉਸ ਨੇ ਦਿਲਾਵਰੀ ਨੂੰ ਕਿਹਾ ਕਿ ਇਸ ਵਿਚ ਕੁਝ ਰਕਮ ਹੈ ਤੇ ਉਸ ਦੇ ਹੱਕ ਵਿਚ ਕਾਰਵਾਈ ਕਰ ਦੇਵੇ। ਦਿਲਾਵਰੀ ਨੇ ਰਕਮ ਨਾ ਲੈ ਕੇ ਉਸ ਨੂੰ ਜਾਣ ਨੂੰ ਕਿਹਾ।
ਵੀਡੀਓ ਲਈ ਕਲਿੱਕ ਕਰੋ -: