ਆਈਪੀਐੱਲ 2023 ਸ਼ੁਰੂ ਹੋਣ ਵਿਚ ਅਜੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਹੀ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਪੀਐੱਲ 2023 ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਬੈਕ ਸਟ੍ਰੈਸ ਇੰਜਰੀ ਦੀ ਸ਼ਿਕਾਇਤ ਸੀ। ਇਸੇ ਕਾਰਨ ਉਹ ਆਈਪੀਐੱਲ ਤੋਂ ਬਾਹਰ ਹੋ ਗਏ ਹਨ।
ਬੁਮਰਾਹ ਬੈਕ ਸਟ੍ਰੈਸ ਇੰਜਰੀ ਦੀ ਵਜ੍ਹਾ ਨਾਲ ਪਿਛਲੇ 5 ਮਹੀਨੇ ਤੋਂ ਟੀਮ ਤੋਂ ਬਾਹਰ ਹਨ। ਰਿਪੋਰਟ ਮੁਤਾਬਕ ਬੁਮਰਾਹ ਜਲਦ ਹੀ ਬੈਕ ਸਰਜਰੀ ਕਰਾ ਸਕਦੇ ਹਨ। ਬੁਮਰਾਹ ਹੁਣ ਤੱਕ ਸੱਟ ਤੋਂ ਉਭਰ ਨਹੀਂ ਸਕੇ ਸਨ। ਇਸੇ ਵਜ੍ਹਾ ਨਾਲ ਬੁਮਰਾਹ ਪਿਛਲੇ ਸਾਲ ਏਸ਼ੀਆ ਕੱਪ ਤੇ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕੇ ਸਨ। ਭਾਰਤ ਦਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣਾ ਲਗਭਗ ਤੈਅ ਹੈ। ਅਜਿਹੇ ਵਿਚ ਬੁਮਰਾਹ 7 ਜੂਨ ਤੋਂ ਓਵਲ ਵਿਚ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਵੀ ਨਹੀਂ ਖੇਡ ਸਕਣਗੇ।
ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕਾਦਮੀ ਵਿਚ ਬੀਸੀਸੀਆਈ ਦਾ ਮੈਡੀਕਲ ਸਟਾਫ ਬੁਮਰਾਹ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੈ ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਨਾਲ ਹੀ ਪੂਰਾ ਇਲਾਜ ਵੀ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਐੱਸੀਏ ਸਟਾਫ ਨੇ ਹੀ ਬੁਮਰਾਹ ਤੋਂ ਉਨ੍ਹਾਂ ਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਸਰਜਰੀ ਕਰਾਉਣ ਦਾ ਸੁਝਾਅ ਦਿੱਤਾ। ਭਾਰਤ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਵਨਡੇ ਵਰਲਡ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਐੱਨਸੀਏ ਤੇ ਬੁਮਰਾਹ ਨਾਲ ਗੱਲਬਾਤ ਦੇ ਬਾਅਦ ਬੀਸੀਸੀਆਈ ਜਲਦ ਹੀ ਸਰਜਰੀ ਤੇ ਹੋਰ ਬਦਲਾਂ ‘ਤੇ ਫੈਸਲਾ ਲੈ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤੀ ਟੀਮ ਨੂੰ ਟੀ-20 ਮਹਿਲਾ ਵਰਲਡ ਕੱਪ 2024 ‘ਚ ਮਿਲੀ ਐਂਟਰੀ, ਸ਼੍ਰੀਲੰਕਾ ਤੇ ਆਇਰਲੈਂਡ ਨਹੀਂ ਬਣਾ ਸਕੇ ਜਗ੍ਹਾ
ਬੁਮਰਾਹ ਲਈ ਪਿਛਲਾ ਕੁਝ ਸਮਾਂ ਨਿਰਾਸ਼ਾਜਨਕ ਰਿਹਾ। ਪਿਛਲੀ ਅਗਸਤ ਵਿਚ ਪਿੱਠ ਦੀ ਸੱਟ ਨਾਲ ਪੀੜਤ ਹੋਣ ਦੇ ਬਾਅਦ ਬੁਮਰਾਹ ਨੇ ਕਈ ਵਾਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸੱਟ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਏਸ਼ੀਆ ਕੱਪ ਤੋਂ ਬਾਹਰ ਹੋਣਾ ਪਿਆ ਸੀ। ਸ਼ੁਰੂ ਵਿਚ ਸੱਟ ਬਹੁਤ ਗੰਭੀਰ ਨਹੀਂ ਸੀ ਕਿਉਂਕਿ ਬੁਮਰਾਹ ਨੂੰ 12 ਸਤੰਬਰ ਨੂੰ ਭਾਰਤ ਦੇ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਆਪਣੀ ਫਿਟਨੈੱਸ ਨੂੰ ਸਾਬਤ ਕਰਨ ਲਈ ਬੁਮਰਾਹ ਨੇ 23 ਤੇ 25 ਸਤੰਬਰ ਨੂੰ ਆਸਟ੍ਰੇਲੀਆ ਸੀਰੀਜ ਦੇ ਆਖਰੀ ਦੋ ਟੀ-20 ਮੈਚ ਵੀ ਖੇਡੇ।
ਤਿੰਨ ਦਿਨ ਬਾਅਦ ਬੁਮਰਾਹ ਤਿਰੁਵੰਨਤਪੁਰਮ ਵਿਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਵਿਚ ਨਹੀਂ ਦਿਖੇ। ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਸੀ ਜਿਸ ਵਿਚ ਬੈਕ ਸਟ੍ਰੈਸ ਫਰੈਕਟਰ ਸੱਟ ਦਾ ਪਤਾ ਲੱਗਾ ਸੀ। ਅਗਲੇ ਦਿਨ ਬੁਮਰਾਹ ਨੂੰ ਐੱਨਸੀਏ ਲਿਜਾਇਆ ਗਿਆ ਜਿਥੇ ਸਕੈਨ ਵਿਚ ਪਤਾ ਲੱਗਾ ਕਿ ਉਨ੍ਹਾਂ ਦੀ ਸੱਟ ਗੰਭੀਰ ਹੈ। ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: