ਨਸ਼ੇ ਤੋਂ ਬਾਅਦ ਹੁਣ ਪੰਜਾਬ ਵੀ ਤੇਜ਼ੀ ਨਾਲ ਐਚ.ਆਈ.ਵੀ. ਦੀ ਪਕੜ ਵਿੱਚ ਆ ਰਿਹਾ ਹੈ। ਸੂਬੇ ਵਿੱਚ ਸਾਲ 2022 ਤੋਂ ਜਨਵਰੀ 2023 ਤੱਕ ਐਚ.ਆਈ.ਵੀ ਦੇ ਦਰਜ ਕੀਤੇ ਗਏ ਕੇਸਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਵਾਨੀ ਹੁਣ ਨਸ਼ਿਆਂ ਦੇ ਨਾਲ-ਨਾਲ ਐੱਚਆਈਵੀ ਵਰਗੀਆਂ ਮਾਰੂ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਜੇ 2022 ਤੋਂ ਜਨਵਰੀ 2023 ਤੱਕ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 10,109 ਮਾਮਲੇ ਦਰਜ ਕੀਤੇ ਗਏ ਹਨ, ਜੋ ਆਪਣੇ ਆਪ ਵਿੱਚ ਬਹੁਤ ਵੱਡੀ ਗਿਣਤੀ ਹੈ।
ਅੰਕੜਿਆਂ ਮੁਤਾਬਕ 10,109 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 88 ਕੇਸ 15 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਦੇ ਹਨ, ਇਹੀ 10,021 ਕੇਸ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪਾਏ ਗਏ ਹਨ। ਇਨ੍ਹਾਂ ਵਿੱਚ 8155 ਮਰਦ ਅਤੇ 1847 ਔਰਤਾਂ ਸ਼ਾਮਲ ਹਨ, ਜਦੋਂਕਿ 19 ਟਰਾਂਸਜੈਂਡਰ, 56 ਲੜਕੇ ਅਤੇ 32 ਲੜਕੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਕੇਸ ਲੁਧਿਆਣਾ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ, ਲੁਧਿਆਣਾ ਵਿੱਚ 1711 ਕੇਸ ਸਾਹਮਣੇ ਆਏ ਹਨ, ਉਸ ਤੋਂ ਬਾਅਦ ਪਟਿਆਲਾ ਦਾ ਨੰਬਰ ਆਉਂਦਾ ਹੈ, ਇੱਥੇ 795 ਐਚਆਈਵੀ ਪਾਜ਼ੀਟਿਵ ਕੇਸ ਦਰਜ ਕੀਤੇ ਗਏ ਹਨ, ਜੇ ਮੋਗਾ ਦੀ ਗੱਲ ਕਰੀਏ ਤਾਂ ਇੱਥੇ 712 ਕੇਸ ਮਿਲੇ ਹਨ। ਬਾਕੀ ਜ਼ਿਲ੍ਹਿਆਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।
ਇਹ ਵੀ ਪੜ੍ਹੋ : ਢਾਈ ਸਾਲ ਦੇ ਬੱਚੇ ‘ਤੇ ਸਾਨ੍ਹ ਦਾ ਹਮਲਾ, ਸਿੰਙਾਂ ਨਾਲ ਮਾਰਿਆ, ਘਸੀਟਿਆ, ਫਿਰ ਉਪਰ ਬੈਠ ਗਿਆ
ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹੈ। ਜੋ ਕਿ ਸਰਕਾਰ ਲਈ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਐੱਚ.ਆਈ.ਵੀ ਪਾਜ਼ੀਟਿਵ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਦੇਖਦਿਆਂ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਹੈ। ਪਰ ਹੁਣ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਐੱਚ.ਆਈ.ਵੀ. ਪਾਜ਼ੀਟਿਵ ਦੀ ਗਿਣਤੀ ਤੇਜ਼ੀ ਨਾਲ ਵਧਣ ਦਾ ਕਾਰਨ ਕੀ ਹੈ। ਸਾਲ 2019 ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ 11 ਸਾਲਾਂ ਵਿੱਚ ਏਡਜ਼ ਨਾਲ 6081 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: