ਸ਼ਰਾਬ ਘਪਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅੱਜ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ। ਸੀਬੀਆਈ ਦੀ ਟੀਮ ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਤੱਕ ਰਹੀ। ਸੀਬੀਆਈ ਦੇ ਜਾਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 13 ਅਧਿਕਾਰੀਆਂ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ। ਅਸੀਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਅਸੀਂ ਬਹੁਤ ਈਮਾਨਦਾਰ ਲੋਕ ਹਾਂ। ਅਸੀਂ ਲੱਖਾਂ ਲੋਕਾਂ ਨਾਲ ਈਮਾਨਦਾਰੀ ਨਾਲ ਵਿਵਹਾਰ ਕੀਤਾ ਹੈ। ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਬੰਦ ਨਹੀਂ ਕਰਾਂਗੇ।
ਸਿਸੋਦੀਆ ਨੇ ਕਿਹਾ ਕਿ ਸੀਬੀਆਈ ਦੀ ਦੁਰਵਰਤੋਂ ਹੋ ਰਹੀ ਹੈ। ਉਪਰੋਂ ਸੀ.ਬੀ.ਆਈ. ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਅਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ। ਅਸੀਂ ਡਰਨ ਵਾਲੇ ਨਹੀਂ। ਸਾਡੇ ਪਰਿਵਾਰ ਨੇ ਵੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਸੀਬੀਆਈ ਦੀ ਟੀਮ ਮੇਰਾ ਲੈਪਟਾਪ ਤੇ ਫ਼ੋਨ ਵੀ ਆਪਣੇ ਨਾਲ ਲੈ ਗਈ ਹੈ। ਟੀਮ ਨੇ ਪੂਰੇ ਘਰ ਦੀ ਤਲਾਸ਼ੀ ਲਈ। ਅਸੀਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ।
ਛਾਪੇਮਾਰੀ ਤੋਂ ਬਾਅਦ ਸਿਸੋਦੀਆ ਨੇ ਕਿਹਾ ਕਿ ਅਸੀਂ ਕੱਟੜ ਈਮਾਨਦਾਰ ਲੋਕ ਹਾਂ। ਅਸੀਂ ਕਿਤੇ ਕੁਝ ਗਲਤ ਨਹੀਂ ਕੀਤਾ ਤੇ ਅੱਗੇ ਵੀ ਈਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ। ਅਸੀਂ ਈਮਾਨਦਾਰੀ ਨਾਲ ਕੰਮ ਕਰਦੇ ਹੋਏ ਸਕੂਲ ਬਣਾਏ ਹਨ, ਲੱਖਾਂ ਬੱਚਿਆਂ ਦਾ ਭਵਿੱਖ ਸੰਵਾਰਿਆ ਹੈ, ਈਮਾਨਦਾਰੀ ਨਾਲ ਕੰਮ ਕਰਦੇ ਹੋਏ ਹਸਪਤਾਲ ਬਣਾਏ ਹਨ ਲੱਖਾਂ ਲੋਕਾਂ ਨੂੰ ਇਲਾਜ ਮਿਲਿਆ ਹੈ।
ਇਹ ਵੀ ਪੜ੍ਹੋ : ਚੀਨ ‘ਚ ਮੱਛੀਆਂ ਤੇ ਕੇਕੜਿਆਂ ਦੀ ਵੀ ਕੋਰੋਨਾ ਟੈਸਟਿੰਗ, ਸਮੁੰਦਰੀ ਫੂਡ ‘ਚ ਵਾਇਰਸ ਦਾ ਖ਼ਤਰਾ!
ਉਨ੍ਹਾਂ ਕਿਹਾ ਕਿ ਪੇਰੈਂਟਸ ਦੀਆਂ ਦੁਆਵਾਂ ਹਨ ਬੱਚਿਆਂ ਦੀਆਂ ਦੁਆਵਾਂ ਹਨ, ਕੇਂਦਰ ਸਰਕਾਰ ਜਿੰਨੀ ਦੁਰਵਰਤੋਂ ਕਰਨਾ ਚਾਹੇ, ਕਰ ਲਵੇ ਸਾਡਾ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ, ਲੋਕਾਂ ਨੂੰ ਚੰਗੀ ਸਿੱਖਿਆ, ਸਿਹਤ ਦੇਣ ਦਾ ਕੰਮ ਜਾਰੀ ਰਹੇਗਾ। ਦਿੱਲੀ ਸਰਕਾਰ ਰੁਕੇਗੀ ਨਹੀਂ। ਦਿੱਲੀ ਦੇ ਡਿਪਟੀ ਸੀ.ਐੱਮ. ਨੇ ਕਿਹਾ ਕਿ ਸੀਬੀਆਈ ਨੇ ਫਿਲਹਾਲ ਪੁੱਛਗਿੱਛ ਲਈ ਨਹੀਂ ਬੁਲਾਇਆ ਹੈ, ਸਾਰਿਆਂ ਦਾ ਵਿਵਹਾਰ ਬਹੁਤ ਚੰਗਾ ਸੀ, ਕੁਝ ਫਾਈਲਾਂ ਸਨ ਮੇਰੀਆਂ, ਮੇਰਾ ਲੈਪਟਾਪ ਤੇ ਮੋਬਾਈਲ ਫੋਨ ਲੈ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: