ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਚੱਲ ਰਹੇ ਕਾਂਗਰਸ ਦੇ 85ਵੇਂ ਸੈਸ਼ਨ ‘ਚ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਸੋਨੀਆ ਨੇ ਸ਼ਨੀਵਾਰ ਨੂੰ ਆਪਣੇ ਸੰਬੋਧਨ ‘ਚ ਕਿਹਾ-ਭਾਰਤ ਜੋੜੋ ਯਾਤਰਾ ਨਾਲ, ਮੇਰੀ ਸਿਆਸੀ ਪਾਰੀ ਹੁਣ ਆਪਣੇ ਆਖਰੀ ਪੜਾਅ ‘ਤੇ ਹੈ।
ਸੋਨੀਆ ਨੇ ਪਹਿਲੀ ਵਾਰ ਪਾਰਟੀ ਪ੍ਰਧਾਨ ਦੀ ਕੁਰਸੀ ਸੰਭਾਲਣ ਤੋਂ ਲੈ ਕੇ ਹੁਣ ਤੱਕ ਆਏ ਉਤਰਾਅ-ਚੜ੍ਹਾਅ ਨੂੰ ਲੈ ਕੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ 1998 ਵਿਚ ਜਦੋਂ ਮੈਂ ਪਹਿਲੀ ਵਾਰ ਪਾਰਟੀ ਪ੍ਰਧਾਨ ਬਣੀ ਉਦੋਂ ਤੋਂ ਲੈ ਕੇ ਅੱਜ ਤੱਕ ਪਿਛਲੇ 25 ਸਾਲਾਂ ਵਿਚ ਬਹੁਤ ਕੁਝ ਚੰਗਾ ਤੇ ਕੁਝ ਬੁਰਾ ਤਜਰਬਾ ਵੀ ਰਿਹਾ।
2004 ਤੇ 2009 ਵਿਚ ਪਾਰਟੀ ਦਾ ਪਰਫਾਰਮੈਂਸ ਹੋਵੇ ਜਾਂ ਫਿਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਮੇਰਾ ਫੈਸਲਾ। ਇਹ ਵਿਅਕਤੀਗਤ ਤੌਰ ‘ਤੇ ਮੇਰੇ ਲਈ ਸੰਤੋਸ਼ਜਨਕ ਰਿਹਾ। ਇਸ ਲਈ ਪਾਰਟੀ ਵਰਕਰਾਂ ਦਾ ਮੈਨੂੰ ਪੂਰਾ ਸਹਿਯੋਗ ਮਿਲਿਆ। ਜਿਸ ਗੱਲ ਦੀ ਮੈਨੂੰ ਸਭ ਤੋਂ ਜ਼ਿਆਦਾ ਸੰਤੁਸ਼ਟੀ ਹੈ, ਉਹ ਹੈ ਕਿ ਭਾਰਤ ਜੋੜੋ ਯਾਤਰਾ ਨਾਲ ਹੁਣ ਮੇਰੀ ਪਾਰੀ ਸਮਾਪਤ ਹੋ ਸਕਦੀ ਹੈ। ਇਹ ਪਾਰਟੀ ਲਈ ਇਕ ਮਹੱਤਵਪੂਰਨ ਮੋੜ ਹੈ।
ਪਾਰਟੀ ਦੇ ਸੈਸ਼ਨ ਵਿਚ 2024 ਲੋਕ ਸਭਾ ਚੋਣਾਂ ਵਿਚ ਯੂਨਾਈਟਿਡ ਧਿਰ ਨੂੰ ਲੈ ਕੇ ਵੀ ਗੱਲ ਹੋਈ। ਪਾਰਟੀ ਨੇਤਾਵਾਂ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਪੂਰੇ ਵਿਰੋਧੀ ਧਿਰ ਨੂੰ ਇਕ ਮੰਟ ‘ਤੇ ਆਉਣਾ ਹੋਵੇਗਾ। ਵਿਰੋਧੀ ਪਾਰਟੀਆਂ ਨੂੰ ਥਰਡ ਫਰੰਟ ਤੋਂ ਬਚਣਾ ਚਾਹੀਦਾ। ਇਸ ਤਰ੍ਹਾਂ ਦਾ ਫੈਸਲਾ ਉਲਟੇ ਭਾਜਪਾ ਨੂੰ ਹੀ ਮਜ਼ਬੂਤ ਕਰਦਾ ਹੈ।
ਇਹ ਵੀ ਪੜ੍ਹੋ : ‘ਹਰਿਆਣਾ ਸਰਕਾਰ ਨੂੰ 1925 ਦਾ ਗੁਰਦੁਆਰਾ ਐਕਟ ਤੋੜ ਕੇ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ’
ਪਾਰਟੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਕਿਹਾ ਕਿ ਦੇਸ਼ ਵਿਚ ਨਫਰਤ ਦਾ ਮਾਹੌਲ ਹੈ। ਸਰਕਾਰ ਰੇਲ, ਜੇਲ੍ਹ, ਤੇਲ ਸਭ ਕੁਝ ਆਪਣੇ ਦੋਸਤਾਂ ਨੂੰ ਵੇਚ ਰਹੀ ਹੈ। ਦਿੱਲੀ ਸਰਕਾਰ ਵਿਚ ਬੈਠੇ ਲੋਕਾਂ ਦਾ ਡੀਐੱਨਏ ਗਰੀਬ ਵਿਰੋਧੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੁਸ਼ਕਲ ਯਾਤਰਾ ਨੂੰ ਪੂਰਾ ਕੀਤਾ। ਦੇਸ਼ ਤੇ ਕਾਂਗਰਸ ਲਈ ਇਹ ਚੁਣੌਤੀ ਦਾ ਸਮਾਂ ਹੈ। ਰਾਹੁਲ ਆਖਰੀ ਦਿਨ ਐਤਵਾਰ ਨੂੰ ਸੰਬੋਧਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: