ਅਗਲੇ ਹਫਤੇ ਲੋਹੜੀ ਦਾ ਤਿਉਹਾਰ ਹੈ। ਇਹ ਤਿਉਹਾਰ ਪੰਜਾਬ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਤੇ ਇਸ ਤੋਂ ਅਗਲੇ ਦਿਨ ਅਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰਿਆ ਹੁੰਦਾ ਹੈ। ਇਸ ਦੌਰਾਨ ਲੋਕ ਚੀਨੀ ਡੋਰ ਦਾ ਇਸਤੇਮਾਲ ਵੀ ਜ਼ੋਰਾਂ-ਸ਼ੋਰਾਂ ਨਾਲ ਕਰਦੇ ਹਨ, ਜੋਕਿ ਜੋਕਿ ਬਹੁਤ ਖਤਰਨਾਕ ਸਾਬਤ ਹੁੰਦੀ ਹੈ।
ਕਈ ਵਾਰ ਇਹ ਡੋਰ ਗਲੀਆਂ ਵਿੱਚ ਪਈਆਂ ਤਾਰਾਂ ਨਾਲ ਲਟਕਦੀ ਰਹਿੰਦੀ ਹੈ ਅਤੇ ਆਉਣ-ਜਾਣ ਵਾਲੇ ਲੋਕ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਇਥੋਂ ਤੱਕ ਕਿ ਇਹ ਡੋਰ ਕਈ ਲੋਕਾਂ ਲਈ ਕਾਲ ਵੀ ਬਣ ਗਈ ਹੈ। ਇਸ ਕਰਕੇ ਸਰਕਾਰ ਨੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਕਈ ਲੋਕ ਇਸ ਦੀ ਵਰਤੋਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਪਰ ਹੁਣ ਪੁਲਿਸ ਨੇ ਇਸ ਵਾਰ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਧਵਿਸ਼ਵਾਸ ਦੇ ਚੱਕਰ ‘ਚ ਮਾਂ ਨੇ ਆਪਣੇ ਹੀ ਬੱਚੇ ਦੀ ਦੇ ਦਿੱਤੀ ਬਲੀ, 6 ਮਹੀਨੇ ਦੇ ਮਾਸੂਮ ਨੂੰ ਕਹੀ ਨਾਲ ਵੱਢਿਆ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜੇ ਕੋਈ ਬੰਦਾ ਚੀਨੀ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚਿਆਂ ਨੂੰ ਜਾਗਰੂਕ ਕਰਨ ਅਤੇ ਪਤੰਗ ਉਡਾਉਣ ਤੋਂ ਰੋਕਣ।
ਵੀਡੀਓ ਲਈ ਕਲਿੱਕ ਕਰੋ -: