ਗੁਰਦਾਸਪੁਰ ਦੇ ਪਿੰਡ ਮਠੋਲਾ ਮੋਟਰਸਾਈਕਲ ਸਵਾਰ ਨੂੰ ਰਾਹ ਦਿੰਦੇ ਸਮੇਂ ਨਿੱਜੀ ਬੱਸ ਖੇਤਾਂ ਵਿੱਚ ਪਲਟ ਗਈ, ਜਿਸ ਨਾਲ ਬੱਸ ਵਿੱਚ ਸਵਾਰ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਹਾਦਸੇ ਵੇਲੇ ਬੱਸ ਡਰਾਈਵਰ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਸ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਪਲਟ ਗਈ, ਜਿਸ ਕਰਕੇ ਬੱਸ ਵਿੱਚ ਸਵਾਰ ਇੱਕ ਸਕੂਲੀ ਬੱਚੇ ਦੀ ਮੌਤ ਹੋ ਗਈ। ਬੱਸ ਵਿੱਚ ਬੱਚਿਆਂ ਸਣੇ 25 ਯਾਤਰੀ ਸਵਾਰ ਸਨ।
ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ, ਪਰ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਾਮੂਲੀ ਜ਼ਖਮੀ ਯਾਤਰੀਆਂ ਦੀ ਮੱਲ੍ਹਮ ਪੱਟੀ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਮਾਣਾ ਸਨਮਦੀਪ ਸਿੰਘ ਦੇ ਪਿਤਾ ਵੀਰੂ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਬੱਸ ਕਾਦੀਆਂ ਤੋਂ ਚੱਲੀ ਸੀ ਅਤੇ ਰਸਤੇ ਵਿੱਚ ਚੀਮਾ ਖੁੱਡੀ ਸਕੂਲ ਦੇ ਵਿਦਿਆਰਥੀ ਵੀ ਬੱਸ ਵਿੱਚ ਸਵਾਰ ਹੋ ਗਏ।
ਇਹ ਵੀ ਪੜ੍ਹੋ : ਸ਼ੱਕ ‘ਚ ਬੰਦੇ ਨੇ ਚਾਕੂ ਨਾਲ ਅੰਨ੍ਹੇਵਾਹ ਵਿੰਨ੍ਹੀ ਪਤਨੀ, ਕਤਲ ਮਗਰੋਂ ਛੱਤ ਤੋਂ ਖੁਦ ਵੀ ਮਾਰੀ ਛਾਲ
ਜਦੋਂ ਇਹ ਬੱਸ ਪਿੰਡ ਮਠੋਲੇ ਕੋਲ ਪਹੁੰਚੀ ਤਾਂ ਸੜਕ ਤੰਗ ਹੋਣ ਕਰਕੇ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੰਦੇ ਹੋਏ ਬੱਸ ਦਾ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਪਲਟ ਗਈ ਅਤੇ ਇਸ ਹਾਦਸੇ ਵਿੱਚ ਵਿਦਿਆਰਥੀ ਦੀ ਮੌਤ ਹੋ ਗਈ।
ਕਿਸਾਨ ਆਗੂ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸੜਕ ਦੀ ਖਸਤਾ ਹਾਲਤ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਲਿਖ ਚੁੱਕੇ ਹਨ, ਜਿਸ ਦੀ ਮੁਰੰਮਤ ਦੀ ਲੋੜ ਹੈ ਅਤੇ ਇਸ ਸੜਕ ਦੇ ਦੋਵੇਂ ਪਾਸੇ ਮਿੱਟੀ ਦੇ ਫੁੱਟਪਾਥ ਬਣਾਏ ਜਾਣ ਤਾਂ ਜੋ ਇਹ ਸੜਕ ਚੌੜੀ ਅਤੇ ਠੀਕ ਹੋ ਸਕੇ ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਦਾ ਨਤੀਜਾ ਅੱਜ ਸਨਮਦੀਪ ਸਿੰਘ ਵਰਗੇ ਹੋਣਹਾਰ ਵਿਦਿਆਰਥੀ ਨੂੰ ਇਸ ਬੱਸ ਹਾਦਸੇ ਵਿੱਚ ਆਪਣੀ ਜਾਨ ਗੁਆ ਕੇ ਭੁਗਤਣਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਕਾਨੂੰਨੀ ਕਾਰਵਾਈ ਕਰਨ ਲਈ ਮੌਕੇ ‘ਤੇ ਪਹੁੰਚੀ ਐੱਸਐੱਚਓ ਬਲਜੀਤ ਕੌਰ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਤ ਪਰਿਵਾਰ ਸਣੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।