ਲੁਧਿਆਣਾ ਵਿੱਚ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਟੈਟਨਸ ਦਾ ਟੀਕਾ ਲਗਾਉਣ ਨਾਲ 12 ਸਕੂਲੀ ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ। ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਚੱਕਰ ਆ ਗਿਆ ਅਤੇ ਬੇਹੋਸ਼ ਹੋ ਗਈਆਂ।
ਸਿਹਤ ਵਿਭਾਗ ਦੀ ਟੀਮ ਨੇ ਸਕੂਲ ਵਿੱਚ 150 ਵਿਦਿਆਰਥਣਾਂ ਨੂੰ ਟੀਕੇ ਲਗਾਏ ਸਨ। ਜਿਨ੍ਹਾਂ ਵਿੱਚੋਂ 12 ਵਿਦਿਆਰਥਣਾਂ ਨੂੰ ਬੇਚੈਨੀ ਨਾਲ ਚੱਕਰ ਆਉਣੇ ਸ਼ੁਰੂ ਹੋ ਗਏ। ਵਿਦਿਆਰਥਣਾਂ ਵਿੱਚ ਪਿੰਡ ਬੁਰਜ ਪਵਾਤ ਦੀ ਮਨਪ੍ਰੀਤ ਕੌਰ, ਪਿੰਡ ਗੜ੍ਹੀ ਬੇਟ ਦੀ ਅਮਨਦੀਪ ਕੌਰ, ਪਿੰਡ ਮੰਡ ਸੇਖੇਵਾਲ ਦੀ ਜਸਪ੍ਰੀਤ ਕੌਰ, ਪਿੰਡ ਝੜੌਦੀ ਦੀ ਮਨਪ੍ਰੀਤ ਕੌਰ, ਮਾਛੀਵਾੜਾ ਦੀ ਸ਼ਹਿਨਾਜ਼, ਪਿੰਡ ਮਿੱਠੇਵਾਲ ਦੀ ਹਰਪ੍ਰੀਤ ਕੌਰ, ਮਾਛੀਵਾੜਾ ਦੀ ਖੁਸ਼ੀ ਅਤੇ 5 ਹੋਰ ਵਿਦਿਆਰਥਣਾਂ ਸ਼ਾਮਲ ਹਨ।
ਸਾਰੀਆਂ ਵਿਦਿਆਰਥਣਾਂ ਨੂੰ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਦੇ ਹੀ ਵਿਦਿਆਰਥਣਾਂ ਦੇ ਮਾਪੇ ਹਸਪਤਾਲ ਪੁੱਜੇ। ਗੁੱਸੇ ਵਿੱਚ ਉਨ੍ਹਾਂ ਨੇ ਡਾਕਟਰਾਂ ਅਤੇ ਅਧਿਕਾਰੀਆਂ ਤੋਂ ਜਵਾਬ ਮੰਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿਦਿਆਰਥਣਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਮਗਰੋਂ ਮੰਕੀਪੌਕਸ ਨੂੰ ਨੂੰ ਲੈ ਕੇ ਚੰਗੀ ਖ਼ਬਰ, ਹੁਣ ਇਹ ਵਾਇਰਸ ਨਹੀਂ ਰਿਹਾ ਹੈਲਥ ਐਮਰਜੈਂਸੀ
ਵਿਦਿਆਰਥਣਾਂ ਦਾ ਇਲਾਜ ਕਰ ਰਹੇ ਡਾ: ਰਿਸ਼ਭ ਦੱਤ ਅਤੇ ਡਾ: ਮਨਜਿੰਦਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ‘ਤੇ ਚੱਲਦਿਆਂ ਵਿਭਾਗ ਵੱਲੋਂ ਸਕੂਲ ‘ਚ ਟੀਕਾਕਰਨ ਕੈਂਪ ਲਗਾਇਆ ਗਿਆ ਸੀ। ਮੁੱਢਲੀ ਸਹਾਇਤਾ ਤੋਂ ਬਾਅਦ ਬੱਚੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ। ਸਿਰਫ਼ 12 ਲੜਕੀਆਂ ਹੀ ਬੇਹੋਸ਼ ਹੋ ਗਈਆਂ, ਜਦਕਿ ਉਨ੍ਹਾਂ ਨਾਲ ਟੀਕਾਕਰਨ ਕਰਵਾਉਣ ਵਾਲੀਆਂ ਸਾਰੀਆਂ ਲੜਕੀਆਂ ਠੀਕ ਹਨ। ਡਾਕਟਰਾਂ ਦੀ ਟੀਮ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: