ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦਾ ਅੱਜ ਚੌਥਾ ਦਿਨ ਹੈ। ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਗਿਆ ਹੈ। ਬਹੁਤ ਸਾਰੇ ਭਾਰਤੀ ਵਿਦਿਆਰਥੀ ਅਜੇ ਵੀ ਯੂਕਰੇਨ ਫਸੇ ਹੋਏ ਹਨ, ਜਿਸ ਕਾਰਨ ਮਾਪੇ ਬਹੁਤ ਚਿੰਤਤ ਹਨ।
ਰੂਸ-ਯੂਕਰੇਨ ਯੁੱਧ ਖਿਲਾਫ ਹਰਿਆਣਾ ਵਿਚ ਬੱਚਿਆਂ ਦੇ ਪਰਿਵਾਰਕ ਮੈਂਬਰ ਤੇ ਸਮਾਜਿਕ ਸੰਗਠਨ ਸੜਕਾਂ ਉਤੇ ਉਤਰ ਗਏ ਹਨ। ਉਨ੍ਹਾਂ ਨੇ ਹੱਥਾਂ ‘ਚ ਬੈਨਰ ਫੜ੍ਹੇ ਹੋਏ ਹਨ ਜਿਸ ‘ਤੇ ਹੈ ‘Say No to War’ ਲਿਖਿਆ ਹੋਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੁੱਧ ਨਹੀਂ ਸ਼ਾਂਤੀ ਚਾਹੀਦੀ ਹੈ। ਇਹ ਜੰਗ ਪੂਰੇ ਵਿਸ਼ਵ ਨੂੰ ਵਿਨਾਸ਼ ਵੱਲ ਲੈ ਜਾਵੇਗਾ।
ਜੰਗ ਕਾਰਨ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਬੱਚਿਆਂ ਨੂੰ ਸੁਰੱਖਿਅਤ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਵੱਡੀ ਗਿਣਤੀ ਵਿਚ ਬੱਚੇ ਯੂਕਰੇਨ ਵਿਚ ਫਸੇ ਹੋਏ ਹਨ। ਹੁਣੇ ਜਿਹੇ ਯੂਕਰੇਨ ਤੋਂ ਵਾਪਸ ਪਰਤੇ ਭਾਰਤੀ ਵਿਦਿਆਰਥੀਆਂ ਨੇ ਇੰਡੀਅਨ ਅੰਬੈਸੀ ‘ਤੇ ਦੋਸ਼ ਲਗਾਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਦੂਤਘਰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਭਾਰਤੀਆਂ ਲਈ ਵੱਡੀ ਖੁਸ਼ਖਬਰੀ ! US ਸਰਕਾਰ ਨੇ ਵੀਜ਼ਾ ਬਿਨੈਕਾਰਾਂ ਨੂੰ 31 ਦਸੰਬਰ ਤੱਕ ਦਿੱਤੀ ਇਹ ਛੋਟ
ਵਿਦਿਆਰਥੀ ਆਪਣੇ ਪੱਧਰ ‘ਤੇ NGO ਦੀ ਮਦਦ ਨਾਲ ਕੰਮ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਇੱਕ ਸਾਜ਼ਿਸ਼ ਤਹਿਤ ਯੂਕਰੇਨ ਵਿਚ ਰੋਕਿਆ ਗਿਆ ਹੈ। ਗੌਰਤਲਬ ਹੈ ਕਿ ਜੀਂਦ ਵਿਚ ਰਾਨੀ ਤਲਾਬ ‘ਤੇ ਇਕੱਠਾ ਹੋ ਕੇ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।