ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰਜਿਸਟਰੀ ਕਰਾਉਣ ਲਈ ਅਪਾਇੰਟਮੈਂਟ ਲੈਣ ਦੇ ਬਾਅਦ ਅਚਾਨਕ ਸਰਕਾਰੀ ਛੁੱਟੀ ਹੋਣ ਦੀ ਸਥਿਤੀ ਵਿਚ ਰੀ-ਸ਼ੈਡਿਊਲ ਕਰਾਉਣ ਤੋਂ ਛੋਟ ਦੇ ਨਿਰਦੇਸ਼ ਜਾਰੀ ਕੀਤੇ ਹਨ। ਜੇਕਰ ਅਪਾਇੰਟਮੈਂਟ ਲਿਆ ਹੈ ਤਾਂ ਰਜਿਸਟਰੀ ਦੇ ਦਿਨ ਹੀ ਸਰਕਾਰੀ ਛੁੱਟੀ ਐਲਾਨੀ ਜਾਵੇ ਤਾਂ ਵੀ ਦੁਬਾਰਾ ਰਿ-ਸ਼ੈਡਿਊਲ ਨਹੀਂ ਕਰਾਉਣੇ ਹੋਣਗੇ। ਸਰਕਾਰੀ ਛੁੱਟੀ ਤਾਂ ਰਹੇਗੀ ਪਰ ਸਬ-ਰਜਿਸਟਰਾਰ ਕੰਮਾਂ ਦਾ ਨਿਪਟਾਰਾ ਉਸੇ ਦਿਨ ਕਰਨਗੇ ਮਤਲਬ ਛੁੱਟੀ ਦੇ ਦਿਨ ਹੀ ਕੰਮ ਹੋਵੇਗਾ।
ਲੋਕਾਂ ਨੂੰ ਰੀ-ਸ਼ੈਡਿਊਲ ਲਈ ਇਕ ਵਾਰ ਤਾਂ ਛੋਟ ਸੀ ਪਰ ਦੁਬਾਰਾ ਕਰਾਉਣ ‘ਤੇ ਨਾਰਮਲ ਅਪਾਇੰਟਮੈਂਟ ਦੇ 500 ਤਾਂ ਤਤਕਾਲ ਦੇ 5000 ਰੁਪਏ ਖਰਚਣੇ ਪੈਂਦੇ ਸਨ, ਉਸ ਤੋਂ ਵੀ ਰਾਹਤ ਮਿਲੇਗੀ। ਨਵੇਂ ਨਿਰਦੇਸ਼ਾਂ ਮੁਤਾਬਕ ਦੂਜੇ ਸੂਬਿਆਂ, ਜ਼ਿਲ੍ਹਿਆਂ ਤੇ ਵਿਦੇਸ਼ਾਂ ਤੋਂ ਰਜਿਸਟਰੀ ਲਈ ਆਉਣ ਵਾਲਿਆਂ ਨੂੰ ਆਵਾਜਾਈ ਲਈ ਮੁਸ਼ਕਲਾਂ ਨਹੀਂ ਚੁੱਕਣੀਆਂ ਪੈਣਗੀਆਂ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਨੂੰ ਬਦਮਾਸ਼ਾਂ ਨੇ ਬਣਾਇਆ ਬੰਧਕ, ਕੀਤੀ ਕੁੱਟਮਾਰ, 50 ਲੱਖ ਦੀ ਮੰਗੀ ਫਿਰੌਤੀ
ਐਡਵੋਕੇਟ ਮਹਿੰਦਰ ਪਾਲ ਗੁਪਤਾ ਤੇ ਵਸੀਕਾ ਨਵੀਸ ਪ੍ਰਧਾਨ ਨਰੇਸ਼ ਸ਼ਰਮਾ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ ਤੋਂ ਰਜਿਸਟਰੀ ਕਰਾਉਣ ਲਈ ਦੂਰ-ਦੁਰਾਡੇ ਤੋਂ ਆਉਣ ਵਾਲਿਆਂ ਨੂੰ ਕਾਫੀ ਰਾਹਤ ਮਿਲੇਗੀ। ਲੋਕਾਂ ਨੂੰ ਪੈਸੇ ਤੇ ਸਮੇਂ ਦੋਵਾਂ ਦੇ ਨੁਕਸਾਨ ਤੋਂ ਰਾਹਤ ਮਿਲ ਜਾਵੇਗੀ। 11 ਮਹੀਨੇ ਬਾਅਦ ਸਰਕਾਰ ਨੇ ਸ਼ਲਾਘਾਯੋਗ ਫੈਸਲਾ ਲਿਆ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਤਤਕਾਲ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਹਿੱਤ ਵਿਚ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: