ਚੀਨ ‘ਚ ਤਾਇਨਾਤ ਸੋਲੋਮਨ ਟਾਪੂ ਦੇ ਰਾਜਦੂਤ ਜੌਹਨ ਮੋਫਾਟ ਫੁਗੁਈ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਉਹ 61 ਸਾਲ ਦੇ ਸਨ। ਸੋਲੋਮਨ ਦੇ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਚੀਨ ਵਿੱਚ ਪਿਛਲੇ ਦੋ ਸਾਲਾਂ ਵਿੱਚ ਪੰਜ ਡਿਪਲੋਮੈਟਾਂ ਦੀ ਮੌਤ ਹੋ ਚੁੱਕੀ ਹੈ।
ਦੱਸਿਆ ਗਿਆ ਹੈ ਕਿ ਚੀਨ ਵਿੱਚ ਤਾਇਨਾਤ ਸੋਲੋਮਨ ਟਾਪੂ ਦੇ ਰਾਜਦੂਤ ਜੌਹਨ ਮੋਫਾਟ ਫੁਗੁਈ ਦੀ ਸਿਹਤ ਨਾਰਮਲ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਡਿਪਲੋਮੈਟ ਹੈਰਾਨ ਰਹਿ ਗਏ। ਫੁਗੁਈ ਦਾ ਦਿਹਾਂਤ ਵੀਰਵਾਰ ਨੂੰ ਹੋਇਆ। ਸੋਲੋਮਨ ਦੇ ਵਿਦੇਸ਼ ਵਿਭਾਗ ਤੋਂ ਇਲਾਵਾ ਵਣਜ ਵਿਭਾਗ ਵੱਲੋਂ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਨੋਟਿਸ ਜਾਰੀ ਕੀਤਾ ਗਿਆ ਹੈ। ਸਿਆਸੀ ਮਾਹਿਰਾਂ ਮੁਤਾਬਕ ਫੁਗੁਈ ਦੇ ਅਚਾਨਕ ਦਿਹਾਂਤ ਤੋਂ ਬਾਅਦ ਪੰਜ ਸਾਲਾ ਦੁਵੱਲੇ ਸਮਝੌਤੇ ‘ਤੇ ਕੋਈ ਅਸਰ ਨਹੀਂ ਪਵੇਗਾ, ਜਿਸ ਕਾਰਨ ਆਸਟ੍ਰੇਲੀਆ ਅਤੇ ਅਮਰੀਕਾ ਚਿੰਤਤ ਹਨ।
ਦੱਸ ਦੇਈਏ ਕਿ ਅਪ੍ਰੈਲ 2022 ਵਿੱਚ ਚੀਨ ਅਤੇ ਸੋਲੋਮਨ ਟਾਪੂ ਵਿਚਕਾਰ ਇੱਕ ਸੁਰੱਖਿਆ ਸਮਝੌਤਾ ਹੋਇਆ ਸੀ। ਇਸ ਸਮਝੌਤੇ ਤੋਂ ਬਾਅਦ ਅਮਰੀਕਾ ਅਤੇ ਆਸਟ੍ਰੇਲੀਆ ਫਿਕਰਮੰਦ ਹੋ ਗਏ ਸਨ। ਉਨ੍ਹਾਂ ਨੂੰ ਚਿੰਤਾ ਸੀ ਕਿ ਸਮਝੌਤੇ ਤੋਂ ਬਾਅਦ ਚੀਨ ਪ੍ਰਸ਼ਾਂਤ ਵਿੱਚ ਆਪਣਾ ਫੌਜੀ ਪ੍ਰਭਾਵ ਵਧਾ ਸਕਦਾ ਹੈ। ਆਪਣੇ ਕਾਰਜਕਾਲ ਦੌਰਾਨ ਫੁਗੁਈ ਨੇ ਸੋਲੋਮਨ ਦੀ ਰਾਜਧਾਨੀ ਹੋਨਿਆਰਾ ਤੋਂ ਚੀਨ ਦੇ ਕਈ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਕਈ ਕਿਸਮਾਂ ਦੀ ਬਰਾਮਦ ਨੂੰ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ : ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੀ ਅਦਾਕਾਰਾ ਤੁਨੀਸ਼ਾ ਨੇ ਸੀਰੀਅਲ ਦੇ ਸੈੱਟ ‘ਤੇ ਕੀਤੀ ਖੁਦਕੁਸ਼ੀ
ਬੀਜਿੰਗ ਵਿੱਚ ਰਾਜਦੂਤ ਦੀ ਅਚਾਨਕ ਮੌਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਦਿਨੀਂ ਵੀ ਰਾਜਦੂਤਾਂ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂ ਹਨ। ਫੁਗੁਈ ਤੋਂ ਪਹਿਲਾਂ 65 ਸਾਲਾਂ ਸੇਰਹੀ ਕਾਮੀਸ਼ੇਵ, ਯੂਕਰੇਨ ਦੇ ਰਾਜਦੂਤ, ਦੀ ਫਰਵਰੀ 2021 ਵਿੱਚ ਮੌਤ ਹੋ ਗਈ ਸੀ। ਕਾਮੀਸ਼ੇਵ ਬੀਜਿੰਗ ‘ਚ ਹੋਣ ਵਾਲੇ ਵਿੰਟਰ ਓਲੰਪਿਕ ਦੇ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਵਾਪਸ ਪਰਤੇ ਸਨ। ਇਸ ਤੋਂ ਇਲਾਵਾ ਜਰਮਨੀ ਦੇ 54 ਸਾਲਾਂ ਜਾਨ ਹੇਕੇ ਦੀ ਵੀ ਸਤੰਬਰ 2021 ਵਿੱਚ ਬੀਜਿੰਗ ਵਿੱਚ ਮੌਤ ਹੋ ਗਈ ਸੀ। ਉਹ ਉਦੋਂ ਚਾਂਸਲਰ ਐਂਜੇਲਾ ਮਾਰਕਲ ਦੇ ਵਿਦੇਸ਼ ਨੀਤੀ ਸਲਾਹਕਾਰ ਸਨ। ਰਾਜਦੂਤ ਦਾ ਅਹੁਦਾ ਸੰਭਾਲਣ ਦੇ ਦੋ ਹਫ਼ਤਿਆਂ ਦੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: