ਕੈਨੇਡਾ ਤੋਂ ਇੱਕ ਹੋਰ ਮੰਦਬਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਕੈਨੇਡਾ ਦੇ ਸਰੀ ਸ਼ਹਿਰ ‘ਚ ਰਹਿੰਦੇ ਸੁਲਤਾਨਪੁਰ ਲੋਧੀ ਦੇ ਇਕ 25 ਸਾਲਾ ਨੌਜਵਾਨ ਗੁਰਵਿੰਦਰਜੀਤ ਸਿੰਘ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਦੀ ਮੌਤ 2 ਦਸੰਬਰ ਨੂੰ ਹੋਈ ਸੀ। ਪਰ ਕੋਈ ਵੀ ਪਰਿਵਾਰਕ ਜੀਅ ਇਥੇ ਨਾ ਹੋਣ ਕਰਕੇ ਪਰਿਵਾਰ ਰਾਹੀਂ ਇਸ ਘਟਨਾ ਦਾ ਪਤਾ ਹੁਣ ਲੱਗਾ ਹੈ।
ਜਾਣਕਾਰੀ ਅਨੁਸਾਰ ਮੌਤ ਤੋਂ ਪਹਿਲਾਂ ਗੁਰਵਿੰਦਰਜੀਤ ਸਿੰਘ ਨੂੰ ਭਾਰੀ ਮਾਨਸਿਕ ਤਣਾਅ ਦੇ ਕਾਰਨ ਦੋ ਕੁ ਮਹੀਨੇ ਤੱਕ ਸਰੀ ਮੈਮੋਰੀਅਲ ਹਸਪਤਾਲ ਵਿਚ ਵੀ ਦਾਖ਼ਲ ਰਿਹਾ ਸੀ। ਦੱਸ ਦੇਈਏ ਗੁਰਵਿੰਦਰਜੀਤ 2016 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ 2018 ਵਿੱਚ ਉਸ ਨੂੰ PR ਮਿਲ ਗਈ ਸੀ। ਮ੍ਰਿਤਕ ਦਾ ਭਰਾ ਅਤੇ ਮਾਤਾ ਨਿਊਜ਼ੀਲੈਂਡ ਵਿਚ ਰਹਿੰਦੇ ਹਨ ਜਦਕਿ ਪਿਤਾ ਦੁਬਈ ‘ਚ ਹਨ।
ਇਹ ਵੀ ਪੜ੍ਹੋ : ਫਰੀਦਕੋਟ ‘ਤੋਂ ਦੁਖਦਾਈ ਖਬਰ ! SP ਹੈੱਡਕੁਆਰਟਰ ਦੀ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ
ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਹੋਣ ਨੂੰ ਕੁਝ ਹਫ਼ਤੇ ਲੱਗਣਗੇ, ਉਸ ‘ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਗੁਰਵਿੰਦਰਜੀਤ ਸਿੰਘ ਦਾ ਪਿਛਲਾ ਪਿੰਡ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਪੱਤੀ ਨਬੀ ਬਖ਼ਸ਼, ਡਾਕਖਾਨਾ ਠੱਟਾ ਵਿਖੇ ਹੈ। ਮ੍ਰਿਤਕ ਗੁਰਵਿੰਦਰਜੀਤ ਦੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: