ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਇੰਨੀ ਵੱਧ ਗਈ ਹੈ ਕਿ ਹੁਣ ਇਹ ਨਸ਼ੇ ਵਿਦੇਸ਼ ਵੀ ਭੇਜੇ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੈਨੇਡਾ ‘ਚ ਇਕ ਵਿਅਕਤੀ ਨੂੰ ਕੋਰੀਅਰ ਰਾਹੀਂ ਨਾਜਾਇਜ਼ ਸਾਮਾਨ ਭੇਜਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਅਨੁਸਾਰ ਮੁਲਜ਼ਮ ਕੈਨੇਡਾ ਵਿੱਚ ਕਿਸੇ ਵਿਅਕਤੀ ਨੂੰ ਕੋਰੀਅਰ ਰਾਹੀਂ ਨਸ਼ੀਲੇ ਪਦਾਰਥ ਭੇਜਦਾ ਸੀ।
ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਬ-ਇੰਸਪੈਕਟਰ ਅੰਗਰੇਜ ਸਿੰਘ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਜਗਰਾਓਂ ਦੇ ਤਹਿਸੀਲ ਚੌਂਕ ‘ਚ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਅਣਪਛਾਤਾ ਵਿਅਕਤੀ ਆਪਣੀ ਪਹਿਚਾਣ ਕਾਉਂਕੇ ਕਲਾਂ ਦੇ ਸਾਹਿਬ ਵਜੋਂ ਦੱਸਦਾ ਹੈ। ਉਕਤ ਵਿਅਕਤੀ ਕੁੱਕੜ ਚੌਂਕ ਨੇੜੇ ਇਕ ਕੋਰੀਅਰ ਕੰਪਨੀ ਕੋਲ ਆਵੇਗਾ, ਜਿਸ ਦਾ ਅਸਲੀ ਨਾਂ ਅਵਿਨਾਸ਼ ਵਾਸੀ ਧਰਮਕੋਟ ਹੈ। ਉਹ ਕੋਰੀਅਰ ਰਾਹੀਂ ਗੈਰ ਕਾਨੂੰਨੀ ਸਮੱਗਰੀ ਭੇਜੇਗਾ।
ਪੁਲਿਸ ਅਨੁਸਾਰ ਅਣਪਛਾਤੇ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਜੱਸੀ ਗਿੱਲ ਨੂੰ ਗੈਰ ਕਾਨੂੰਨੀ ਸਮੱਗਰੀ ਵਾਲੇ ਕੋਰੀਅਰ ਭੇਜ ਰਹੇ ਸਨ। ਪੁਲਿਸ ਨੇ ਦੱਸਿਆ ਜੇਕਰ ਗੁਪਤ ਸੂਚਨਾ ਦੇ ਆਧਾਰ ‘ਤੇ ਕੋਰੀਅਰ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਹੋ ਸਕਦਾ ਹੈ। ਫ਼ਿਲਹਾਲ ਸਿਟੀ ਜਗਰਾਓਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ IPC ਦੀ ਧਾਰਾ 419 ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ ਲਹਿਰਾਏਗਾ ਏਸ਼ੀਆ ਦਾ ਸਭ ਤੋਂ ਉੱਚਾ ਤਿਰੰਗਾ, ਜੀ-20 ਕਾਨਫਰੰਸ ਤੋਂ ਪਹਿਲਾਂ ਹੋਵੇਗਾ ਫਿੱਟ
ਜਾਂਚ ਅਧਿਕਾਰੀ ਸਬ-ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕੂਰੀਅਰ ਕੰਪਨੀ ਰਾਹੀਂ ਭੇਜਣ ਸਮੇਂ ਦੀ ਡੁਪਲੀਕੇਟ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ। SSP ਨਵਨੀਤ ਬੈਂਸ ਅਨੁਸਾਰ ਮਾਮਲੇ ਅਤੇ ਮੁਲਜ਼ਮਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: