ਮੰਕੀਪੌਕਸ ਨੂੰ ਲੈ ਕੇ ਦੁਨੀਆ ‘ਚ ਹਲਚਲ ਮਚੀ ਹੋਈ ਹੈ। ਸ਼ਨੀਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ਦੁਰਲੱਭ ਬਿਮਾਰੀ ਨੂੰ ਲੈ ਕੇ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਐਲਾਨ ਦਿੱਤੀ। ਭਾਰਤ ਵਿੱਚ ਇਸ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਵਿੱਚ ਮੰਕੀਪੌਕਸ ਦਾ ਗ੍ਰਾਫ ਹੌਲੀ-ਹੌਲੀ ਵੱਧ ਰਿਹਾ ਹੈ। ਹੁਣ ਤੇਲੰਗਾਨਾ ਦੇ ਕਾਮਰੇਡੀ ਦੇ ਇੱਕ 40 ਸਾਲਾ ਵਿਅਕਤੀ ਵਿੱਚ ਮੰਕੀਕੌਕਸ ਦੇ ਲੱਛਣ ਦੇਖੇ ਗਏ ਹਨ।
ਮਰੀਜ਼ ਨੂੰ ਹੈਦਰਾਬਾਦ ਦੇ ਫੀਵਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦਾ ਸੈਂਪਲ ਜਾਂਚ ਲਈ ਪੁਣੇ ਦੀ ਐਨਆਈਵੀ ਲੈਬ ਵਿੱਚ ਭੇਜਿਆ ਗਿਆ ਹੈ। ਉਹ ਕੁਝ ਦਿਨ ਪਹਿਲਾਂ ਹੀ ਕੁਵੈਤ ਤੋਂ ਵਾਪਸ ਆਇਆ ਸੀ। ਤੇਲੰਗਾਨਾ ਦੇ ਪਬਲਿਕ ਹੈਲਥ ਡਾਇਰੈਕਟਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਸੰਪਰਕ ਵਿੱਚ ਆਏ 6 ਵਿਅਕਤੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਲੱਛਣ ਨਹੀਂ ਸਨ।
ਦੱਸ ਦੇਈਏ ਕਿ ਕੇਰਲ ਤੋਂ ਤਿੰਨ ਮਾਮਲੇ ਸਾਹਮਣੇ ਆਉਣ ਮਗਰੋਂ ਅੱਜ ਦਿੱਲੀ ਵਿੱਚ ਮੰਕੀਪੌਕਸ ਦਾ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪੱਛਮੀ ਦਿੱਲੀ ਦੇ ਇੱਕ 34 ਸਾਲਾ ਵਿਅਕਤੀ ਨੂੰ ਮੰਕੀਪੌਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲਗਭਗ ਤਿੰਨ ਦਿਨ ਪਹਿਲਾਂ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਆਈਸੋਲੇਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ, ਪਿਓ ਨੇ ਪੁੱਤ ਨੂੰ ਮਾਰ ਕੇ ਗ੍ਰਾਈਂਡਰ ਨਾਲ ਕੀਤੇ ਲਾਸ਼ ਦੇ ਟੋਟੇ, ਪਾਲੀਥੀਨ ‘ਚ ਮਿਲੇ ਸਨ ਪੈਰ
ਰਿਪੋਰਟਾਂ ਮੁਤਾਬਕ ਪੀੜਤ ਵਿਅਕਤੀ ਦਾ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ, ਪਰ ਘਰੇਲੂ ਯਾਤਰਾ ਕੀਤੀ ਸੀ। ਉਹ ਇਨਫੈਕਸ਼ਨ ਦੀ ਲਪੇਟ ‘ਚ ਕਿਵੇਂ ਆਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: