ਦੇਸ਼ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਜਲਦ ਹੀ ਵਾਹਨਾਂ ਤੋਂ ਟੋਲ ਟੈਕਸ ਵਸੂਲਣ ਦਾ ਨਵਾਂ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਹੁਣ ਦੇਸ਼ ਦੇ ਹਰ ਰਾਸ਼ਟਰੀ ਰਾਜਮਾਰਗ ‘ਤੇ ਫਾਸਟੈਗ ਤੋਂ ਟੋਲ ਟੈਕਸ ਲੈਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇਸ ਲਈ ਇਕ ਨਵਾਂ ਤੇ ਆਸਾਨ ਤਰੀਕਾ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਸਰਕਾਰ ਕੈਮਰਾ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਲਾਗੂ ਕਰ ਸਕਦੀ ਹੈ ਜਿਸ ਤਹਿਤ ਗੱਡੀਆਂ ਦੀ ਨੰਬਰ ਪਲੇਟ ਨੂੰ ਸਕੈਨ ਕਰਕੇ ਸਿੱਧਾ ਬੈਂਕ ਖਾਤਿਆਂ ਤੋਂ ਪੈਸੇ ਕੱਢੇ ਜਾਣਗੇ। ਇਸ ਸਿਸਟਮ ਨੂੰ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਵੀ ਕਿਹਾ ਜਾਂਦਾ ਹੈ।
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਮੁਤਾਬਕ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਟੋਲ ਲੈਣ ਦੀ ਸਹੂਲਤ ਤੋਂ ਟੋਲ ਪਲਾਜ਼ਾ ਦੇ ਬੂਥਸ ‘ਤੇ ਗੱਡੀਆਂ ਨੂੰ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਅਜੇ ਭਾਰਤ ਵਿਚ 97 ਫੀਸਦੀ ਟੋਲ ਟੈਕਸ ਵਸੂਲੀ ਫਾਸਟੈਗ ਰਾਹੀਂ ਕੀਤੀ ਜਾ ਰਹੀ ਹੈ। ਇਹ ਸਿਸਟਮ ਫਾਸਟ ਹੋਣ ਦੇ ਬਾਵਜੂਦ ਟੋਲ ਪਲਾਜ਼ਾ ‘ਤੇ ਲੰਬਾ ਜਾਮ ਲੱਗਦਾ ਰਹਿੰਦਾ ਹੈ।
ਸੜਕ ਆਵਾਜਾਈ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿਚ ਹਾਈਵੇ ‘ਤੇ ਮੌਜੂਦ ਸਾਰੇ ਟੋਲ ਪਲਾਜ਼ਾ ਨੂੰ ਹਟਾਇਆ ਜਾਵੇਗਾ ਤੇ ਇਨ੍ਹਾਂ ਦੀ ਜਗ੍ਹਾ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਯਾਨੀ ANPR ਲਗਾਇਆ ਜਾਵੇਗਾ। ਇਹ ਸਿਸਟਮ ਵਾਹਨਾਂ ਵਿਚ ਨੰਬਰ ਪਲੇਟ ਨੂੰ ਰੀਡ ਕਰਕੇ ਗਾਹਕ ਦੇ ਬੈਂਕ ਅਕਾਊਂਟ ਤੋਂ ਟੋਲ ਟੈਕਸ ਦੀ ਰਕਮ ਕੱਟ ਲਵੇਗਾ। ਇਨ੍ਹਾਂ ਨੂੰ ਹਾਈਵੇ ਦੇ ਸ਼ੁਰੂਆਤੀ ਤੇ ਆਖਰੀ ਬਿੰਦੂਆਂ ‘ਤੇ ਸਥਾਪਤ ਕੀਤਾ ਜਾਵੇਗਾ ਜਿਸ ਨਾਲ ਇਥੇ ਲੱਗੇ ਕੈਮਰੇ ਗੱਡੀ ਦੇ ਨੰਬਰ ਪਲੇਟ ਦੀ ਤਸਵੀਰ ਲੈ ਕੇ ਉਸ ਦੀ ਤੈਅ ਕੀਤੀ ਗਈ ਯਾਤਰਾ ਦੀ ਦੂਜੀ ਦੇ ਆਧਾਰ ਟੈਕਸ ਦਾ ਨਿਰਧਾਰਨ ਕਰਕੇ ਵਸੂਲੀ ਕਰਨਗੇ।
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੁਝ ਮਹੀਨੇ ਪਹਿਲਾਂ ਇਸ ਬਾਰੇ ਕਿਹਾ ਸੀ ਕਿ ਭਾਰਤ ਸਰਕਾਰ ਇਸ ਦੇ ਪ੍ਰੀਖਣ ਲਈ ਇਕ ਪਾਇਲਟ ਪ੍ਰਾਜੈਕਟ ਵੀ ਚਲਾ ਰਹੀ ਹੈ। ਇਹ ਸਿਸਟਮ ਲੋਕਾਂ ਤੋਂ ਉਨ੍ਹਾਂ ਦੇ ਵਾਹਨ ਦੀ ਤੈਅ ਕੀਤੀ ਗਈ ਦੂਰੀ ਦੇ ਆਧਾਰ ‘ਤੇ ਟੈਕਸ ਲਵੇਗਾ। ਇਸ ਨਾਲ ਨਵੀਂ ਤਕਨੀਕ ਤੋਂ ਟੋਲ ਬੂਥਾ ‘ਤੇ ਬਿਨਾਂ ਰੁਕੇ ਚੱਲਣ ਦੀ ਸਹੂਲਤ ਤੇ ਦੂਰੀ ਦੇ ਆਧਾਰ ‘ਤੇ ਭੁਗਤਾਨ ਦੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਸੀਰੀਜ ਤੋਂ ਰਿਸ਼ਭ ਪੰਤ ਦਾ ਬਾਹਰ ਹੋਣਾ ਤੈਅ, ਇਹ 3 ਖਿਡਾਰੀ ਲੈ ਸਕਦੇ ਨੇ ਜਗ੍ਹਾ
ਦੱਸ ਦੇਈਏ ਕਿ ਕਿਉਂਕਿ ਇਹ ਸਿਸਟਮ ਨਬੰਰ ਪਲੇਟਾਂ ਨੂੰ ਕੈਪਚਰ ਕਰਨ ਨਾਲ ਚਲੇਗਾ ਇਸ ਲਈ ਸਰਕਾਰ ਜਲਦੀ ਹੀ ਨੰਬਰ ਪਲੇਟਾਂ ਵਿੱਚ ਵੀ ਵੱਡਾ ਬਦਲਾਅ ਕਰ ਸਕਦੀ ਹੈ। ਇਹਨਾਂ ਨੰਬਰ ਪਲੇਟਾਂ ਵਿੱਚ GPS ਵੀ ਲਗਾਏ ਜਾਣਗੇ। ਪੁਰਾਣੇ ਵਾਹਨਾਂ ਨੂੰ ਵੀ ਨਵੀਆਂ ਨੰਬਰ ਪਲੇਟਾਂ ਲਗਾਉਣੀਆਂ ਪੈਣਗੀਆਂ।
ਵੀਡੀਓ ਲਈ ਕਲਿੱਕ ਕਰੋ -: