ਤਾਲਿਬਾਨ ਨੇ ਅਫਗਾਨਿਸਤਾਨ ਦੇ ਪੱਛਮੀ ਹੇਰਾਤ ਸੂਬੇ ਵਿੱਚ ਇੱਕ ਹੋਰ ਨਵਾਂ ਫਰਮਾਨ ਲਾਗੂ ਕਰ ਦਿੱਤਾ ਹੈ। ਹੁਣ ਮਰਦ ਫੈਮਿਲੀ ਰੈਸਟੋਰੈਂਟ ਵਿੱਚ ਪਰਿਵਾਰ ਦੇ ਮੈਂਬਰਾਂ ਨਾਲ ਖਾਣਾ ਨਹੀਂ ਖਾ ਸਕਦੇ।
ਸਦਾਚਾਰ ਫੈਲਾਉਣ ਤੇ ਬੁਰਾਈ ਰੋਕਣ ਵਾਲੇ ਮੰਤਰਾਲੇ ਵੱਲੋਂ ਲਾਗੂ ਕੀਤਾ ਗਿਆ ਇਹ ਨਿਯਮ ਪਤੀ ਤੇ ਪਤਨੀ ‘ਤੇ ਵੀ ਲਾਗੂ ਹੋਵੇਗਾ। ਇੱਕ ਅਫਗਾਨ ਔਰਤ ਨੇ ਦੱਸਿਆ ਕਿ ਹਾਲ ਹੀ ਵਿੱਚ ਉਹ ਆਪਣੇ ਪਤੀ ਨਾਲ ਹੇਰਾਤ ਰੈਸਟੋਰੈਂਟ ਗਈ ਸੀ। ਉਥੇ ਮੈਨੇਜਰ ਨੇ ਉਸ ਨੂੰ ਆਪਣੇ ਪਤੀ ਤੋਂ ਵੱਖ ਬੈਠ ਕੇ ਖਾਣਾ ਖਾਣ ਲਈ ਕਿਹਾ।
ਮੰਤਰਾਲੇ ਦੇ ਅਧਿਕਾਰੀ ਰਿਆਜੁੱਲਾਹ ਸੀਰਤ ਨੇ ਦੱਸਿਆ ਕਿ ਹੇਰਾਤ ਦੇ ਪਾਰਕਾਂ ਲਈ ਵੀ ਅਜਿਹਾ ਹੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਮਰਦਾਂ ਤੇ ਔਰਤਾਂ ਨੂੰ ਵੱਖ-ਵੱਖ ਦਿਨ ਪਾਰਕ ਜਾਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਬੀਤੀ ਮਾਰਚ ਵਿੱਚ ਵੀ ਤਾਲਿਬਾਨ ਨੇ ਅਜਿਹਾ ਹੀ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਮਰਦਾਂ ਤੇ ਔਰਤਾਂ ਦੇ ਇੱਕ ਹੀ ਦਿਨ ਮਨੋਰੰਜਨ ਪਾਰਕ ਜਾਣ ‘ਤੇ ਪਾਬੰਦੀ ਲਾਈ ਗਈ ਸੀ। ਇਸ ਤੋਂ ਪਹਿਲਾਂ ਵੀ ਹਕੂਮ ਨੇ ਔਰਤਾਂ ‘ਤੇ ਕਈ ਤਰ੍ਹਾਂ ਦੀ ਰੋਕ ਲਾਈ ਸੀ। ਇਨ੍ਹਾਂ ਵਿੱਚ ਇਕੱਲੇ ਸਫਰ ਕਰਨ ‘ਤੇ ਰੋਕ, ਲੰਮੀ ਦੂਰੀ ਦੇ ਸਫਰ ਲਈ ਮਰਦਾਂ ਦਾ ਨਾਲ ਹੋਣਾ ਜ਼ਰੂਰੀ, ਲਾਜ਼ਮੀ ਹਿਜਾਬ ਪਹਿਨਣਾ ਤੇ ਕਈ ਹੋਰ ਪਾਬੰਦੀਆਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: