ਲੁਧਿਆਣਾ ਜ਼ਿਲ੍ਹੇ ਦੀ ਇੱਕ ਔਰਤ ਨੇ ਗੁਰਦੁਆਰਾ ਸਿੰਘ ਸਭਾ ਬੀਆਰਐਸ ਨਗਰ ਨੂੰ ਆਪਣੀ 200 ਗਜ਼ ਦੀ ਆਲੀਸ਼ਾਨ ਕੋਠੀ ਦਾਨ ਕਰ ਦਿੱਤੀ ਹੈ, ਜਿਸ ਦੀ ਪੂਰੇ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ। ਲੋਕਾਂ ਨੇ ਵੀ ਔਰਤ ਦੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ। ਕੋਠੀ ਦਾਨ ਕਰਨ ਵਾਲੀ ਔਰਤ ਦਾ ਨਾਂ ਵਰਿੰਦਰ ਕੌਰ ਵਾਲੀਆ ਹੈ। ਵਰਿੰਦਰ ਕੌਰ ਪਠਾਨਕੋਟ ਦੇ ਇੱਕ ਸਕੂਲ ਵਿੱਚ ਅਧਿਆਪਕਾ ਹੈ।
ਵਰਿੰਦਰ ਕੌਰ ਵੱਲੋਂ ਦਾਨ ਕੀਤੀ ਕੋਠੀ ਦੀ ਕੀਮਤ ਕਰੀਬ ਡੇਢ ਕਰੋੜ ਰੁਪਏ ਹੈ। ਵਰਿੰਦਰ ਕੌਰ ਨੇ ਕਿਹਾ ਕਿ ਉਸ ਦੀ ਸੋਚ ਰਹੀ ਹੈ ਕਿ ਸਮਾਜ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਇੱਥੇ ਲੋੜਵੰਦ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਹਨ, ਉਨ੍ਹਾਂ ਲਈ ਇਸ ਜਗ੍ਹਾ ‘ਤੇ ਹਸਪਤਾਲ ਬਣਾਇਆ ਜਾਵੇਗਾ। ਉਸ ਦੀ ਕੋਈ ਔਲਾਦ ਨਹੀਂ ਹੈ, ਇਸ ਕਾਰਨ ਕਈ ਰਿਸ਼ਤੇਦਾਰ ਜ਼ਮੀਨ ’ਤੇ ਨਜ਼ਰ ਰੱਖਦੇ ਸਨ।
ਇਸ ਲਈ ਉਸ ਨੇ ਗੁਰੂ ਜੀ ਦੇ ਚਰਨਾਂ ਵਿਚ ਜ਼ਮੀਨ ਭੇਟ ਕੀਤੀ। ਗੁਰੂ ਨੇ ਹੀ ਉਸ ਨੂੰ ਕੋਠੀ ਦਿੱਤੀ ਸੀ ਅਤੇ ਅੱਜ ਉਹ ਗੁਰੂ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਕੋਠੀ ਲੋਕ ਸੇਵਾ ਲਈ ਦੇ ਰਹੀ ਹੈ।
ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਵਰਿੰਦਰ ਕੌਰ ਵਾਲੀਆ ਵੱਲੋਂ ਦਾਨ ਕੀਤੀ ਕੋਠੀ ਵਿੱਚ ਹਸਪਤਾਲ ਬਣਾਇਆ ਜਾਵੇਗਾ। 35 ਤੋਂ 40 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਨੇ ਇੰਨੀ ਵੱਡੀ ਰਕਮ ਗੁਰੂ ਚਰਨਾਂ ਵਿੱਚ ਭੇਟ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਜੋ ਵੀ ਗੁਰੂ ਦੇ ਚਰਨਾਂ ਵਿਚ ਕੁਝ ਚੜ੍ਹਾਉਂਦਾ ਹੈ, ਗੁਰੂ ਉਸ ਨੂੰ ਦੁੱਗਣਾ ਕਰਕੇ ਵਾਪਸ ਦੇ ਦਿੰਦੇ ਹਨ। ਸਿੱਖ ਧਰਮ ਨੇ ਹਮੇਸ਼ਾ ਸਮਾਜ ਪ੍ਰਤੀ ਏਕਤਾ ਦਾ ਸੰਦੇਸ਼ ਦਿੱਤਾ ਹੈ। ਇੱਥੇ ਬਣਨ ਵਾਲੇ ਹਸਪਤਾਲ ਵਿੱਚ ਹਰ ਨਾਗਰਿਕ ਦਾ ਚੰਗਾ ਇਲਾਜ ਕੀਤਾ ਜਾਵੇਗਾ।