ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੀ-20 ਤੇ ਵਨਡੇ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਵੱਲੋਂ ਦਾਰ ਰਾਤ ਨੂੰ ਇਸ ਦਾ ਐਲਾਨ ਕੀਤਾ ਗਿਆ ਹੈ। ਹਾਰਦਿਕ ਪਾਂਡਯਾ ਨੂੰ ਟੀ-20 ਸੀਰੀਜ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦੋਂ ਵਨਡੇ ਸੀਰੀਜ ਵਿਚ ਰੋਹਿਤ ਸ਼ਰਮਾ ਹੀ ਟੀਮ ਦੀ ਕਮਾਨ ਸੰਭਾਲਣਗੇ। ਟੀ-20 ਸੀਰੀਜ ਵਿਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੂੰ ਆਰਾਮ ਦਿੱਤਾ ਗਿਆ ਹੈ।
ਹਾਰਦਿਕ ਪਾਂਡਯਾ (ਕਪਤਾਨ), ਸੂਰਯਕੁਮਾਰ ਯਾਦਵ (ਉਪ ਕਪਤਾਨ), ਈਸ਼ਾਨ ਕਿਸ਼ਨ, ਰਿਤੂਰਾਜ, ਸੁਭਮਨ ਗਿੱਲ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਸ਼ਿਵਮ ਮਾਵੀ, ਮੁਕੇਸ਼ ਕੁਮਾਰ।
ਬੰਗਲਾਦੇਸ਼ ਦੌਰੇ ਦੇ ਬਾਅਦ ਟੀਮ ਇੰਡੀਆ ਦੇ ਸੀਨੀਅਰ ਪਲੇਅਰਸ ਨੂੰ ਟੀ-20 ਸੀਰੀਜ ਵਿਚ ਆਰਾਮ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਜੇ ਅੰਗੂਠੇ ਦੀ ਸੱਟ ਤੋਂ ਉਭਰੇ ਨਹੀਂ ਹਨ। ਇਸ ਲਈ ਵਨਡੇ ਸੀਰੀਜ ਵਿਚ ਵਾਪਸੀ ਕਰਨਗੇ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਬ੍ਰੇਕ ਮਿਲਿਆ ਹੈ ਜਦੋਂ ਕਿ ਕੇ ਐੱਲ ਰਾਹੁਲ ਨੇ ਵੀ ਵਿਆਹ ਲਈ ਬ੍ਰੇਕ ਲਿਆ ਹੈ।
ਟੀ-20 ਟੀਮ ਵਿਚ ਕੁਝ ਹੈਰਾਨ ਕਰਨ ਵਾਲੇ ਫੈਸਲੇ ਦੇਖਣ ਨੂੰ ਮਿਲੇ ਹਨ, ਜਿਥੇ ਸੂਰਯਕੁਮਾਰ ਯਾਦਵ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਤੇ ਉਹ ਉਪ-ਕਪਤਾਨ ਨਿਯੁਕਤ ਕੀਤੇ ਗਏ ਹਨ ਜਦੋਂ ਕਿ ਸ਼ਿਵਮ ਮਾਵੀ, ਮੁਕੇਸ਼ ਕੁਮਾਰ ਨੂੰ ਟੀਮ ਇੰਡੀਆ ਵਿਚ ਜਗ੍ਹਾ ਮਿਲੀ ਹੈ।
ਇਹ ਵੀ ਪੜ੍ਹੋ : ਬੀਮਾਰ ਮਾਂ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਧੀ ਨੇ ਕੀਤਾ ਹਸਪਤਾਲ ‘ਚ ਕੀਤਾ ਵਿਆਹ, ਦੋ ਘੰਟੇ ਬਾਅਦ ਹੋਈ ਮੌਤ
ਵਨਡੇ ਸੀਰੀਜ ਲਈ ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਯਾ (ਉਪ ਕਪਤਾਨ), ਸੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ਮੀ ਮੁਹੰਮਦ ਸਿਰਾਜ, ਉਮਰਾਨ ਮਲਿਕ ਤੇ ਅਰਸ਼ਦੀਪ ਸਿੰਘ।
ਵਨਡੇ ਸੀਰੀਜ ਲਈ ਟੀਮ ਇੰਡੀਆ ਦੀ ਗੱਲ ਕਰੀਏ ਤਾਂ ਸਾਰੇ ਸੀਨੀਅਰ ਖਿਡਾਰੀ ਇਸ ਟੀਮ ਦਾ ਹਿੱਸਾ ਹਨ ਕਿਉਂਕਿ ਟੀਮ ਇੰਡੀਆ ਵਨਡੇ ਵਰਲਡ ਕੱਪਦੀ ਤਿਆਰੀ ਵਿਚ ਲੱਗੀ ਹੋਈ ਹੈ। ਪਰ ਸਭ ਤੋਂ ਵੱਡੀ ਖਬਰ ਇਹ ਹੈ ਕਿ ਟੀਮ ਇੰਡੀਆ ਨੇ ਰਿਸ਼ਭ ਪੰਤ ਨੂੰ ਇਕ ਵਾਰ ਫਿਰ ਮੌਕਾ ਨਹੀਂ ਦਿੱਤਾ ਹੈ। ਵਨਡੇ ਤੋਂ ਉਨ੍ਹਾਂ ਦੀ ਛੁੱਟੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: