ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਵਨਡੇ ਸੀਰੀਜ਼ ਦਾ ਪਹਿਲਾ ਮੈਚ ਆਕਲੈਂਡ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 306 ਦੌੜਾਂ ਬਣਾਈਆਂ। ਉਸ ਦੇ ਟਾਪ-3 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਵਿਰਾਟ ਕੋਹਲੀ ਦੀ ਜਗ੍ਹਾ ਨੰਬਰ-3 ‘ਤੇ ਖੇਡਣ ਆਏ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਕਪਤਾਨ ਸ਼ਿਖਰ ਧਵਨ ਨੇ 72 ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 50 ਦੌੜਾਂ ਦਾ ਯੋਗਦਾਨ ਪਾਇਆ।
ਗੇਂਦਬਾਜ਼ੀ ਵਿੱਚ ਟਿਮ ਸਾਊਥੀ ਅਤੇ ਲੋਕੀ ਫਰਗੂਸਨ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਇੱਕ ਵਿਕਟ ਐਡਮ ਮਿਲਨੇ ਦੇ ਖਾਤੇ ਵਿੱਚ ਗਿਆ। ਜਵਾਬੀ ਪਾਰੀ ਵਿੱਚ ਨਿਊਜ਼ੀਲੈਂਡ ਨੇ ਇੱਕ ਓਵਰ ਵਿੱਚ ਬਿਨਾਂ ਕਿਸੇ ਨੁਕਸਾਨ ਦੇ 3 ਦੌੜਾਂ ਬਣਾਈਆਂ। ਫਿਨ ਐਲਨ ਅਤੇ ਡੇਵੋਨ ਕੋਨਵੇ ਅਜੇਤੂ ਹਨ।
ਟੀਮ ਇੰਡੀਆ ਨੇ 160 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਜਲਦੀ ਆਊਟ ਹੋ ਗਏ। ਅਜਿਹੇ ‘ਚ ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਨੇ ਟੀਮ ਦੇ ਸਕੋਰ ਨੂੰ 250 ਤੱਕ ਪਹੁੰਚਾਇਆ। ਬਾਕੀ ਕੰਮ ਅਈਅਰ-ਸੁੰਦਰ ਦੀ ਜੋੜੀ ਨੇ ਕੀਤਾ। ਵਿਰਾਟ ਕੋਹਲੀ ਦੀ ਥਾਂ ‘ਤੇ ਆਏ ਸ਼੍ਰੇਯਰ ਅਈਅਰ ਨੇ ਸੰਜੂ ਸੈਮਸਨ ਦੇ ਨਾਲ 94 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਲੰਬੇ ਸਮੇਂ ਤੋਂ ਟੀ-20 ਟੀਮ ‘ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਸੰਜੂ ਨੇ 38 ਗੇਂਦਾਂ ਵਿੱਚ 36 ਦੌੜਾਂ ਦੀ ਪਾਰੀ ਖੇਡੀ।
ਟੀਮ ਇੰਡੀਆ ਨੇ 160 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਜਲਦੀ ਆਊਟ ਹੋ ਗਏ। ਅਜਿਹੇ ‘ਚ ਸ਼੍ਰੇਅਸ ਅਈਅਰ ਅਤੇ ਸੰਜੂ ਸੈਮਸਨ ਨੇ ਟੀਮ ਦੇ ਸਕੋਰ ਨੂੰ 250 ਤੱਕ ਪਹੁੰਚਾਇਆ। ਬਾਕੀ ਕੰਮ ਅਈਅਰ-ਸੁੰਦਰ ਦੀ ਜੋੜੀ ਨੇ ਕੀਤਾ। ਵਿਰਾਟ ਕੋਹਲੀ ਦੀ ਥਾਂ ‘ਤੇ ਆਏ ਸ਼੍ਰੇਯਰ ਅਈਅਰ ਨੇ ਸੰਜੂ ਸੈਮਸਨ ਦੇ ਨਾਲ 94 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਲੰਬੇ ਸਮੇਂ ਤੋਂ ਟੀ-20 ਟੀਮ ‘ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਸੰਜੂ ਨੇ 38 ਗੇਂਦਾਂ ਵਿੱਚ 36 ਦੌੜਾਂ ਦੀ ਉਪਯੋਗੀ ਪਾਰੀ ਖੇਡੀ।
ਕਪਤਾਨ ਸ਼ਿਖਰ ਧਵਨ ਨੇ ਅਰਧ ਸੈਂਕੜਾ ਜੜਿਆ। ਧਵਨ ਨੇ 63ਵੀਂ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਨਡੇ ‘ਚ ਇਹ ਉਸ ਦਾ 39ਵਾਂ ਅਰਧ ਸੈਂਕੜਾ ਹੈ। ਧਵਨ ਨੇ 77 ਗੇਂਦਾਂ ‘ਤੇ 13 ਚੌਕਿਆਂ ਦੀ ਮਦਦ ਨਾਲ 72 ਦੌੜਾਂ ਦੀ ਪਾਰੀ ਖੇਡੀ।
ਸ਼ੁਭਮਨ ਗਿੱਲ ਨੇ ਆਪਣਾ ਚੌਥਾ ਅਰਧ ਸੈਂਕੜਾ ਲਗਾਇਆ। ਉਸ ਨੇ 65 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਇੱਕ ਚੌਕਾ ਅਤੇ ਤਿੰਨ ਛੱਕੇ ਸ਼ਾਮਲ ਸਨ। ਕਪਤਾਨ ਸ਼ਿਖਰ ਧਵਨ ਅਤੇ ਸ਼ੁਭਮਨ ਗਿੱਲ ਵਿਚਾਲੇ 124 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਹੋਈ।
ਵੀਡੀਓ ਲਈ ਕਲਿੱਕ ਕਰੋ -: