ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ‘ਤੇ ਪੈਂਦੇ ਅੱਡਾ ਸਤਨੋਰ ਵਿਖੇ ਬੀਤੀ ਰਾਤ ਦੋ ਵਾਹਨਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਰਾਤੀਂ ਦੱਸ ਵਜੇ ਦੇ ਕਰੀਬ ਇਕ ਪਰਿਵਾਰ ਆਪਣੀ ਗੱਡੀ ਐਚਆਰ 49ਐਚ(3720) ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਜੀ ਤਾਂ ਅੱਡਾ ਸਤਨੋਰ ਵਿੱਚ ਪਹੁੰਚੇ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਕੈਂਟਰ ਪੀ ਬੀ 06ਬੀਏ ( 3100) ਜਿਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਣ ਕਾਰਨ ਦੂਸਰੀ ਸਾਈਡ ‘ਤੇ ਜਾ ਰਹੀ ਗੱਡੀ ਨੂੰ ਟੱਕਰ ਮਾਰੀ ਜਿਸ ਵਿਚ ਹਰਜੀਤ ਕੌਰ (54)ਪਤਨੀ ਅਮਰਜੀਤ ਸਿੰਘ ਵਾਸੀ ਪੰਜੋਰ, ਨੀਤੂ(30) ਪਤਨੀ ਸੋਰਵ ਵਾਸੀ ਪੰਜੋਰ ਸੌਰਵ (33) ਅਤੇ ਸੱਚ ਨੂਰ ਸਿੰਘ ਪੁੱਤਰ ਰਵਿੰਦਰ ਸਿੰਘ (6) ਚਾਰ ਮੈਂਬਰਾਂ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਿਲ ਕਰਵਾਇਆ ਗਿਆ।

ਹਾਦਸੇ ‘ਚ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (40), ਦਿੱਵਿਆ ਰਾਣੀ ਪਤਨੀ ਰਵਿੰਦਰ ਸਿੰਘ (32), ਜੈਵਿਕ ਉਮਰ ਇਕ ਸਾਲ ਦੀ ਮੋਕੇ ‘ਤੇ ਹੀ ਮੋਤ ਹੋ ਗਈ ਹੈ। ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੈਂਟਰ ਚਾਲਕ ਨੂੰ ਰਿਹਾਸਤ ਵਿਚ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
