ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਸੜਕ ‘ਤੇ ਖੜ੍ਹੇ ਵਾਹਨਾਂ ਤੋਂ ਸਾਮਾਨ ਚੋਰੀ ਕਰਨ ਵਾਲੇ ਠਕ-ਠਕ ਗੈਂਗ ਨੂੰ ਕਾਬੂ ਕਰ ਲਿਆ ਹੈ। ਇਸ ਗੈਂਗ ਦੇ ਮਾਸਟਰ ਮਾਈਂਡ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਬਦਮਾਸ਼ਾਂ ਨੇ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਕਰੀਬ 57 ਲੱਖ ਰੁਪਏ ਚੋਰੀ ਕਰ ਲਏ ਸਨ। ਇਸ ਗਿਰੋਹ ਦੇ ਲੋਕ ਸ਼੍ਰੀਲੰਕਾ ਦੇ ਹਨ। ਇਹ ਮੁਲਜਮ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਸਨ।
CIA-1 ਅਤੇ ਲੁਧਿਆਣਾ ਦੀ ਹੋਰ ਪੁਲਿਸ ਟੀਮਾਂ ਨੇ ਇਸ ਗਿਰੋਹ ਦੇ ਮਾਸਟਰ ਮਾਈਂਡ ਨੂੰ ਦਿੱਲੀ ਦੇ ਮਦਨਗਿਰੀ ਚੌਕ ਤੋਂ ਕਾਬੂ ਕੀਤਾ ਹੈ। ਇਸ ਗਿਰੋਹ ਦੇ ਬਾਕੀ ਤਿੰਨ ਵਿਅਕਤੀਆਂ ਨੂੰ ਦੇਰ ਰਾਤ ਨਕੋਦਰ ਨੇੜੇ ਲੋਹੀਆਂ ਤੋਂ ਕਾਬੂ ਕੀਤਾ ਗਿਆ। ਇਹ ਬਦਮਾਸ਼ ਗੁਲੇਲਾਂ ਦੀ ਮਦਦ ਨਾਲ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਗੋਲੀ ਵੀ ਬਰਾਮਦ ਕੀਤੀ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 46 ਲੱਖ 50 ਹਜ਼ਾਰ ਦੀ ਨਕਦੀ ਮਿਲੀ ਹੈ।
ਇਹ ਵੀ ਪੜ੍ਹੋ : ਚਾਈਨੀਜ਼ ਡੋਰ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਗੋਦਾਮ ‘ਚੋਂ ਵੱਡੀ ਮਾਤਰਾ ‘ਚ ਡੋਰ ਦੇ ਗੱਟੂ ਬਰਾਮਦ
ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਸੀ। ਪੁਲਿਸ ਨੇ ਸ਼ਹਿਰ ਵਿੱਚ ਲੱਗੇ ਸੇਫ਼ ਸਿਟੀ ਕੈਮਰਿਆਂ ਦੀ ਮਦਦ ਨਾਲ ਫੁਟੇਜ ਤੋਂ ਲਿੰਕ ਜੋੜ ਕੇ ਮੁਲਜ਼ਮਾਂ ਤੱਕ ਪਹੁੰਚ ਕੀਤੀ। ਜਦੋਂ ਮੁਲਜ਼ਮਾਂ ’ਤੇ ਛਾਪੇਮਾਰੀ ਕੀਤੀ ਗਈ ਤਾਂ ਉਹ ਅਗਲੇ ਹੀ ਦਿਨ ਪੰਜਾਬ ਛੱਡਣ ਵਾਲੇ ਸਨ। ਪੁਲਿਸ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ। ਮੁਲਜ਼ਮ ਬੋਲਚਾਲ ਵਿੱਚ ਤਾਮਿਲ ਭਾਸ਼ਾ ਦੀ ਵਰਤੋਂ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਕਾਰਨ ਪੁਲਿਸ ਨੂੰ ਵੀ ਉਨ੍ਹਾਂ ਦੀ ਭਾਸ਼ਾ ਸਮਝਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦੱਸਿਆ ਜਾ ਰਿਹਾ ਹੈ ਇਸ ਗਿਰੋਹ ਦੇ ਮੈਂਬਰ ਇੰਨੇ ਚਲਾਕ ਹਨ ਕਿ ਸਾਰੇ ਸਿਰਫ ਇਸ਼ਾਰੇ ਕਰ ਕੇ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਦਿੰਦੇ ਹਨ। ਫਿਲਹਾਲ ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਬਿਆਨਾਂ ਦੀ ਜਾਂਚ ਲਈ ਨਜ਼ਰ ਰੱਖੀ ਹੋਈ ਹੈ ਤਾਂ ਜੋ ਫੜੇ ਗਏ ਬਦਮਾਸ਼ ਇੱਕ ਦੂਜੇ ਨਾਲ ਉਨ੍ਹਾਂ ਦੀ ਭਾਸ਼ਾ ਵਿੱਚ ਗੱਲ ਨਾ ਕਰ ਸਕਣ।