ਸੂਬੇ ਦੇ ਸਰਕਾਰੀ ਸਕੂਲਾਂ ਵਿਚ ਹੁਣ ਦਾਖਲੇ ਦੇ ਸਮੇਂ ਹੀ ਵਿਦਿਾਰਥੀਆਂ ਨੂੰ ਕਿਤਾਬਾਂ ਮਿਲ ਜਾਣਗੀਆਂ। ਇਸ ਲਈ ਸਿੱਖਿਆ ਵਿਭਾਗ ਨਵੀਂ ਰਣਨੀਤੀ ਤਿਆਰ ਕਰ ਰਿਹਾ ਹੈ। ਹੁਣ ਤੱਕ ਕਿਤਾਬਾਂ ਨੂੰ ਲੈ ਕੇ ਟੈਂਡਰ ਪ੍ਰਕਿਰਿਆ ਇਕ ਸਾਲ ਲਈ ਹੁੰਦੀ ਸੀ ਹੁਣ ਇਸ ਨੂੰ 3 ਸਾਲ ਕੀਤਾ ਜਾ ਰਿਹਾ ਹੈ। ਅਜਿਹਾ ਹੋਣ ਦੇ ਬਾਅਦ ਸਬੰਧਤ ਫਰਮ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸਮੇਂ ਨਾਲ ਕਿਤਾਬਾਂ ਦਾ ਪ੍ਰਕਾਸ਼ਨ ਕਰਾ ਕੇ ਵਿਦਿਆਰਥੀਆਂ ਨੂੰ ਦੇਵੇ। ਇਹੀ ਨਹੀਂ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਾਰੇ ਸਕੂਲਾਂ ਵਿਚ ਪਹੁੰਚਾਉਣੀਆਂ ਹੋਣਗੀਆਂ ਤਾਂ ਕਿ ਜਦੋਂ ਵੀ ਕੋਈ ਵਿਦਿਆਰਥੀ ਸਕੂਲ ਵਿਚ ਦਾਖਲਾ ਲੈਣ ਲਈ ਆਏ ਤਾਂ ਉਸ ਨੂੰ ਤੁਰੰਤ ਕਿਤਾਬਾਂ ਦਾ ਸੈੱਟ ਉਪਲਬਧ ਕਰਾਇਆ ਜਾ ਸਕੇ। ਇਸ ਲਈ ਸਿੱਖਿਆ ਮੰਤਰੀ ਕੰਵਰਪਾਲ ਦੀ ਜਲਦ ਹੀ ਸੀਐੱਮ ਮਨੋਹਰ ਲਾਲ ਨਾਲ ਬੈਠਕ ਹੋਵੇਗੀ।
ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਕਿਤਾਬਾਂ ਦੇਣ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਵਿਭਾਗ ਦੀ ਯੋਜਨਾ ਹੈ ਕਿ ਅਗਲੇ ਸਾਲ ਤੋਂ ਕਿਤਾਬਾਂ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ਵਿਚ ਪਹੁੰਚ ਜਾਵੇ। ਇਸ ਲਈ ਪ੍ਰਕਿਰਿਆ ਚੱਲ ਰਹੀ ਹੈ। ਟੈਂਡਰ ਹੁਣ 3 ਸਾਲ ਲਈ ਹੋਣਗੇ। ਜੇਕਰ ਸਿਲੇਬਸ ਵਿਚ ਕੁਝ ਬਦਲਾਅ ਕਰਨਾ ਹੈ ਤਾਂ ਇਸ ਨੂੰ ਪਹਿਲਾਂ ਕੀਤਾ ਜਾਵੇਗਾ ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਏ। ਮੰਤਰੀ ਮੁਤਾਬਕ ਇਸ ਵਾਰ ਵੀ ਕਿਤਾਬਾਂ ਵੰਡਣ ਵਿਚ ਤਿੰਨ ਮਹੀਨੇ ਤੱਕ ਦੀ ਦੇਰੀ ਹੋਈ ਹੈ ਤੇ ਇਸ ਲਈ ਜੋ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਮੁਲਾਜ਼ਮ ਹੈ, ਉਨ੍ਹਾਂ ‘ਤੇ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : CWG 2022 : ਕੁਸ਼ਤੀ ‘ਚ ਰਵੀ ਦਹੀਆ ਨੇ ਰਚਿਆ ਇਤਿਹਾਸ, 57 ਕਿਲੋਗ੍ਰਾਮ ਭਾਰ ‘ਚ ਜਿੱਤਿਆ ਸੋਨ ਤਮਗਾ
ਭਵਿੱਖ ਵਿਚ ਜਦੋਂ ਵੀ ਕਿਤਾਬਾਂ ਦੀ ਵੰਡ ਕੀਤੀ ਜਾਵੇਗਾ ਇਸ ਤੋਂ ਪਹਿਲਾਂ ਨੋਡਲ ਅਫਸਰ ਨਿਯੁਕਤ ਕੀਤੇ ਜਾਣਗੇ ਤਾਂ ਕਿ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਜਦੋਂ ਤੱਕ ਜ਼ਿੰਮੇਵਾਰੀ ਨਹੀਂ ਹੋਵੇਗੀ, ਉਦੋਂ ਤੱਕ ਕੰਮ ਸਮੇਂ ‘ਤੇ ਪੂਰਾ ਨਹੀਂ ਹੋ ਸਕੇਗਾ। ਕਾਬਲੇਗੌਰ ਹੈ ਕਿ ਸਾਲ 2021 ਵਿਚ ਤਾਂ ਵਿਦਿਆਰਥੀਆਂ ਨੂੰ ਸੈਸ਼ਨ ਬੀਤ ਜਾਣ ਦੇ ਬਾਅਦ ਤੱਕ ਕਿਤਾਬਾਂ ਮਿਲੀਆਂ ਸਨ ਪਰ ਇਸ ਵਾਰ ਇਹ 2 ਤੋਂ 3 ਮਹੀਨੇ ਦੇਰੀ ਨਾਲ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: