ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਗੂਗਲ ਮੈਪ ਨਾਲ ਹੋਵੇਗਾ। ਹੁਣ ਤੁਸੀਂ ਸੋਚ ਰਹੇ ਹੋ ਕਿ ਸਕੂਲਾਂ ਵਿਚ ਗੂਗਲ ਮੈਪ ਨਾਲ ਕਿਵੇਂ ਦਾਖਲਾ ਹੋਵੇਗਾ ਤਾਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਹ ਨਵੀਂ ਨੀਤੀ ਕੰਮ ਕਰੇਗੀ ਅਤੇ ਕਿਹੜੇ ਬੱਚਿਆਂ ਦਾ ਦਾਖਲਾ ਗੂਗਲ ਮੈਪ ਦੇ ਜ਼ਰੀਏ ਹੋਵੇਗਾ।
ਸ਼ਹਿਰ ਵਿਚ 20 ਦੇ ਲਗਭਗ ਨਿੱਜੀ ਸਕੂਲ ਹਨ। ਇਨ੍ਹਾਂ ਸਕੂਲਾਂ ਵਿਚ ਆਰਥਿਕ ਤੌਰ ‘ਤੇ ਕਮਜ਼ੋਰ ਕੋਟੇ ਤਹਿਤ ਹਰ ਸਕੂਲ ਵਿਚ 25 ਫੀਸਦੀ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਪਰ ਨਿੱਜੀ ਸਕੂਲ ਮਨਮਾਨੀ ਕਰਦੇ ਹੋਏ ਨਿਯਮਾਂ ਦੀ ਅਣਦੇਖੀ ਕਰਦੇ ਹਨ। ਅਜਿਹੇ ਵਿਚ ਸਿੱਖਿਆ ਵਿਭਾਗ ਨੇ ਈਡਬਲਯੂਐੱਸ ਕੋਟੇ ਦੇ ਵਿਦਿਆਰਥੀਆਂ ਦੀ ਦਾਖਲਾ ਪ੍ਰਕਿਰਿਆ ਗੂਗਲ ਮੈਪ ਜ਼ਰੀਏ ਸ਼ੁਰੂ ਕੀਤੀ ਹੈ।
ਹੁਣ ਪ੍ਰਾਈਵੇਟ ਸਕੂਲਾਂ ਵਿੱਚ ਇਨ੍ਹਾਂ ਬੱਚਿਆਂ ਦੇ ਦਾਖ਼ਲੇ ਦੀ ਪ੍ਰਕਿਰਿਆ ਪਹਿਲੀ ਵਾਰ ਗੂਗਲ ਮੈਪ ਰਾਹੀਂ ਹੋਵੇਗੀ। ਇਸ ਦੇ ਲਈ ਬਿਨੈਕਾਰ ਨੂੰ ਅਰਜ਼ੀ ਦੇ ਨਾਲ ਸਥਾਈ ਪਤਾ ਆਨਲਾਈਨ ਅਪਲੋਡ ਕਰਨਾ ਹੋਵੇਗਾ। ਇਸ ਦੇ ਆਧਾਰ ‘ਤੇ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ‘ਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਦਾਖਲਾ ਮਿਲੇਗਾ। ਸਿੱਖਿਆ ਵਿਭਾਗ ਨੇ ਪੁਣੇ, ਦਿੱਲੀ ਅਤੇ ਉੱਤਰਾਖੰਡ ਵਿੱਚ ਚੱਲ ਰਹੀ ਦਾਖਲਾ ਪ੍ਰਕਿਰਿਆ ਨੂੰ ਅਪਣਾਇਆ ਹੈ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਭਾਰੀ ਸੁਰੱਖਿਆ ‘ਚ Fortis ਤੋਂ ਲਿਜਾਇਆ ਜਾ ਰਿਹੈ ਸਿਵਲ ਹਸਪਤਾਲ, ਹੋਵੇਗਾ ਪੋਸਟਮਾਰਟਮ
ਇਸ ਤਹਿਤ ਦਾਖਲੇ ਲਈ ਆਨਲਾਈਨ ਅਰਜ਼ੀ ਦੇਣੀ ਹੋਵੇਗੀ, ਜਿਸ ਤੋਂ ਬਾਅਦ ਗੂਗਲ ਮੈਪ ਖੁਦ ਸਕੂਲ ਤੋਂ ਘਰ ਦੀ ਦੂਰੀ ਦੀ ਜਾਂਚ ਕਰੇਗਾ ਅਤੇ ਸਿੱਖਿਆ ਦੇ ਅਧਿਕਾਰ ਕਾਨੂੰਨ ਅਨੁਸਾਰ ਵਿਦਿਆਰਥੀਆਂ ਨੂੰ ਆਨਲਾਈਨ ਦਾਖਲਾ ਦੇਵੇਗਾ।
ਗੂਗਲ ਮੈਪਸ ਵਿੱਚ ਪਹਿਲਾਂ ਪੰਜ ਸੌ ਮੀਟਰ, ਫਿਰ ਇੱਕ ਕਿਲੋਮੀਟਰ ਅਤੇ ਫਿਰ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲਿਆਂ ਨੂੰ ਦਾਖਲੇ ਵਿੱਚ ਪਹਿਲ ਦਿੱਤੀ ਜਾਵੇਗੀ। ਇਸ ਦੇ ਬਾਵਜੂਦ ਚਾਰ ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੀਟਾਂ ਬਚਣ ‘ਤੇ ਦਾਖ਼ਲਾ ਮਿਲ ਜਾਵੇਗਾ। ਸਿੱਖਿਆ ਵਿਭਾਗ ਨੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਇਹ ਨੀਤੀ ਅਪਣਾਈ ਹੈ।
ਵੀਡੀਓ ਲਈ ਕਲਿੱਕ ਕਰੋ -: