ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬੁੱਧਵਾਰ ਨੂੰ ਆਪਣੇ ਚੰਡੀਗੜ੍ਹ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਜ਼ਰੂਰੀ ਪਾਣੀ ਹੈ। ਇਸ ਤੋਂ ਬਾਅਦ ਹਿੰਦੀ ਭਾਸ਼ੀ ਖੇਤਰ ਤੇ ਫਿਰ ਰਾਜਧਾਨੀ ਦੀ ਗੱਲ ਕਰਾਂਗੇ। ਤਿੰਨੋਂ ਮੁੱਦੇ ਵਾਰੀ-ਵਾਰੀ ਹੱਲ ਕਰਾਂਗੇ। ਤਿੰਨੋਂ ਮਸਲਿਆਂ ‘ਤੇ ਕਾਂਗਰਸ ਪਾਰਟੀ ਦਾ ਸਟੈਂਡ ਕਲੀਅਰ ਹੈ।
ਹੁੱਡਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਨੂੰ ਕੇਂਦਰ ਸਰਕਾਰ ਨੇ ਲਾਗੂ ਕਰਨਾ ਹੈ। ਜੇਕਰ ਸਰਕਾਰ ਲਾਗੂ ਨਹੀਂ ਕਰਵਾਉਂਦੀ ਤਾਂ ਕਾਂਗਰਸ ਆਪਣਾ ਪ੍ਰੋਗਰਾਮ ਬਣਾਏਗੀ। ਪ੍ਰਧਾਨ ਮੰਤਰੀ ਨਾਲ ਮਿਲਣ ਲਈ ਮੁੱਖ ਮੰਤਰੀ ਗੱਲ ਕਰਨਗੇ ਤਾਂ ਅਸੀਂ ਨਾਲ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ‘ਆਪ’ ਪਹਿਲਾਂ ਚੋਣਾਂ ਲੜ ਚੁੱਕੀ ਹੈ ਪਰ ਕੋਈ ਸੀਟ ਨਹੀਂ ਜਿੱਤ ਸਕ। ਦਿੱਲੀ ਤੋਂ ਹਰਿਆਣਾ ਤਿੰਨ ਪਾਸਿਓਂ ਲੱਗਦਾ ਹੈ। ਜਦੋਂ ਦਿੱਲੀ ਵਿਚ ਸਰਕਾਰ ਆਉਣ ‘ਤੇ ਹਰਿਆਣਾ ‘ਤੇ ਅਸਰ ਨਹੀਂ ਪੈਂਦਾ ਤਾਂ ਪੰਜਾਬ ਵਿਚ ਆਉਣ ਨਾਲ ਕੀ ਹੋਵੇਗਾ?
ਕਾਂਗਰਸ ‘ਚ ਗੁੱਟਬਾਜ਼ੀ ‘ਤੇ ਹੁੱਡਾ ਬੋਲੇ ਕਿ ਸਾਰੇ ਇੱਕਜੁੱਟ ਹਨ। ਜੇਕਰ ਕਿਸੇ ਵਿਧਾਇਕ ਨੇ ਗੁੱਟਬਾਜ਼ੀ ਦੀ ਗੱਲ ਕੀਤੀ ਤਾਂ ਉਹ ਖੁਦ ਉਨ੍ਹਾਂ ਨਾਲ ਗੱਲ ਕਰਨਗੇ। ਹੁੱਡਾ ਨੇ ਕੈਪਟਨ ਅਜੇ ਯਾਦਵ ਦੇ ਬਿਆਨ ਕਿ ਹੰਕਾਰ ਛੱਡੋ ਤੇ ਇੱਕਜੁੱਟ ਹੋ ਜਾਓ।ਉਨ੍ਹਾਂ ਕਿਹਾ ਕਿ ਜਿਸ ਵਿਚ ਹੰਕਾਰ ਹੋਵੇ, ਉਸ ਨੂੰ ਛੱਡ ਦੇਣੀ ਚਾਹੀਦੀ ਹੈ। 2019 ਵਿਚ ਕਾਂਗਰਸ ਵਿਚ ਸੀਟਾਂ ਦੀ ਵੰਡ ਸਹੀ ਹੋਈ। ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਹੀ ਬਦਲਾਅ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ ਸੂਬੇ ਵਿਚ ਸਿੱਖਿਆ, ਸਿਹਤ ਦਾ ਬੁਰਾ ਹਾਲ ਹੈ। ਸਿੱਖਿਆ ਖੇਤਰ ਵਿਚ 50 ਹਜ਼ਾਰ ਅਹੁਦੇ ਖਾਲੀ ਹਨ। ਪ੍ਰਿੰਸੀਪਲ ਦੇ ਅਹੁਦੇ ਵੀ ਖਾਲੀ ਹਨ। ਹਸਪਤਾਲ ਵਿਚ ਜਾਓ ਤਾਂ ਡਾਕਟਰ ਨਹੀਂ, ਸਕੂਲ ਜਾਓ ਤਾਂ ਮਾਸਟਰ ਨਹੀਂ। ਦਫਤਰ ‘ਚ ਜਾਓ ਤਾਂ ਬਾਬੂ ਨਹੀਂ। ਸਾਡੇ ਸਮੇਂ ਵਿਚ ਹਰਿਆਣਾ ਵਿਚ ਸਭ ਤੋਂ ਸਸਤਾ ਡੀਜ਼ਲ ਸੀ। ਹਰ ਬਾਰਡਰ ‘ਤੇ ਬੋਰਡ ਲੱਗੇ ਸਨ ਪਰ ਹੁਣ ਉਲਟਾ ਹੈ।
ਦਿੱਲੀ ਤੇ ਚੰਡੀਗੜ੍ਹ ਦੇ ਪੰਪਾਂ ‘ਤੇ ਬੋਰਡ ਲੱਗੇ ਹਨ ਕਿ ਹਰਿਆਣਾ ਤੋਂ ਸਸਤਾ ਡੀਜ਼ਲ। ਰਾਜਸਥਾਨ ਵਿਚ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਪਰ ਹਰਿਆਣਾ ਵਿਚ ਸਰਕਾਰ ਨਹੀਂ ਕਰ ਰਹੀ। ਜੇਕਰ ਕੋਈ ਫੈਸਲਾ ਪਹਿਲਾਂ ਲੈ ਲਿਆ ਹੈ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ। ਕਾਂਗਰਸ ਦੀ ਸਰਕਾਰ ਆਈ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ।