ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਚੰਦਨ ਨਗਰ ਥਾਣਾ ਖੇਤਰ ਵਿੱਚ ਇੱਕ ਪੁਜਾਰੀ ਦਾ ਕੰਨ ਵੱਢ ਦਿੱਤਾ ਗਿਆ ਹੈ। ਚੰਦਨ ਨਗਰ ਇਲਾਕੇ ਦੇ ਰਹਿਣ ਵਾਲੇ ਰਾਧੇਸ਼ਿਆਮ ਦੇ ਲੜਕੇ ਦਾ ਕਈ ਸਾਲਾਂ ਤੋਂ ਵਿਆਹ ਨਹੀਂ ਹੋ ਰਿਹਾ ਸੀ। ਅਜਿਹੇ ‘ਚ ਉਸ ਨਾਲ ਜੁੜੇ ਲੋਕਾਂ ਨੇ ਰਾਜਸਥਾਨ ਦੇ ਪੁਜਾਰੀ ਅਰੁਣ ਸ਼ਰਮਾ ਬਾਰੇ ਦੱਸਿਆ। ਇਹ ਵੀ ਦੱਸਿਆ ਕਿ ਜੇ ਰਾਜਸਥਾਨ ਦੇ ਪੁਜਾਰੀ ਅਰੁਣ ਸ਼ਰਮਾ ਘਰ ਆ ਕੇ ਹਵਨ ਕਰਨਗੇ ਤਾਂ ਪੁੱਤਰ ਦਾ ਵਿਆਹ ਜਲਦੀ ਹੋ ਜਾਵੇਗਾ। ਫਿਲਹਾਲ ਪੁਲਿਸ ਨੇ ਪੁਜਾਰੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਜਾਣਕਾਰੀ ਮੁਤਾਬਕ ਰਾਧੇਸ਼ਿਆਮ ਸ਼ਰਮਾ ਨੇ ਰਾਜਸਥਾਨ ‘ਚ ਰਹਿਣ ਵਾਲੇ ਅਰੁਣ ਸ਼ਰਮਾ ਬਾਰੇ ਜਾਣਕਾਰੀ ਲਈ ਅਤੇ ਉਸ ਨਾਲ ਗੱਲ ਕੀਤੀ। ਅਰੁਣ ਸ਼ਰਮਾ ਨੇ ਉਸ ਨੂੰ ਘਰ ‘ਚ ਹਵਨ ਲਈ ਬੁਲਾਇਆ। ਉਸ ਦੇ ਪੁੱਤਰ ਦਾ ਤੈਅ ਸਮੇਂ ਮੁਤਾਬਕ ਵਿਆਹ ਹੋ ਜਾਵੇ, ਇਸ ਦੇਲਈ ਹਵਨ ਕਰਵਾਇਆ ਗਿਆ। ਇਸ ਤੋਂ ਬਾਅਦ ਅਰੁਣ ਸ਼ਰਮਾ ਵਾਪਸ ਆਪਣੇ ਪਿੰਡ ਰਾਜਸਥਾਨ ਚਲਾ ਗਿਆ। ਇਸ ਦੇ ਨਾਲ ਹੀ ਰਾਧੇਸ਼ਿਆਮ ਨੂੰ ਵੀ ਹਵਨ ਪੂਜਾ ਕਰਵਾ ਕੇ ਯਕੀਨ ਹੋ ਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਜਲਦੀ ਹੀ ਵਿਆਹ ਹੋ ਜਾਵੇਗਾ।
ਇਹ ਵੀ ਪੜ੍ਹੋ : ਟੂਟੀ ਤੋਂ ਪਾਣੀ ਦੀ ਥਾਂ ਸ਼ਰਾਬ! ਘਰ ਦੀ ਛੱਤ ‘ਤੇ ਬਣਾਈ ਦਾਰੂ ਦੀ ਖੁਫੀਆ ਟੈਂਕੀ, ਕਮਰੇ ‘ਚ ਪਾਈਪ ਲਾਈਨ
ਅਜਿਹੇ ‘ਚ ਜਦੋਂ ਕਾਫੀ ਸਮੇਂ ਬਾਅਦ ਬੇਟੇ ਦੇ ਵਿਆਹ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੇ ਰਾਜਸਥਾਨ ‘ਚ ਰਹਿਣ ਵਾਲੇ ਅਰੁਣ ਸ਼ਰਮਾ ਪੰਡਿਤ ਨੂੰ ਘਰ ‘ਚ ਇਕ ਵਾਰ ਫਿਰ ਹਵਨ ਕਰਨ ਲਈ ਕਿਹਾ। ਜਿਸ ਤੋਂ ਬਾਅਦ ਇਕ ਵਾਰ ਫਿਰ ਅਰੁਣ ਸ਼ਰਮਾ ਰਾਧੇਸ਼ਿਆਮ ਸ਼ਰਮਾ ਦੇ ਬੁਲਾਏ ਜਾਣ ‘ਤੇ ਉਨ੍ਹਾਂ ਦੇ ਘਰ ਪਹੁੰਚਿਆ। ਉਥੇ ਉਸ ਨੇ ਦੁਬਾਰਾ ਹਵਨ ਦੀ ਪੂਜਾ ਸ਼ੁਰੂ ਕਰ ਦਿੱਤੀ। ਪਰ, ਇਸ ਦੌਰਾਨ ਰਾਧੇ ਸ਼ਿਆਮ ਸ਼ਰਮਾ ਨੇ ਪੰਡਿਤ ਅਰੁਣ ਸ਼ਰਮਾ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਉਸ ‘ਤੇ ਕਈ ਦੋਸ਼ ਲਗਾਏ। ਇਸ ਤੋਂ ਬਾਅਦ ਗੱਲ ਇੰਨੀ ਵੱਧ ਗਿਆ ਕਿ ਰਾਧੇਸ਼ਿਆਮ ਸ਼ਰਮਾ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਪੰਡਿਤ ਅਰੁਣ ਸ਼ਰਮਾ ਦਾ ਕੰਨ ਵੱਢ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: