ਹਰਿਆਣਾ ਦੇ ਅੰਬਾਲਾ ਕੈਂਟ ਤੋਂ ਟ੍ਰੇਨ ਵਿੱਚ ਸਵਾਰ ਹੋ ਕੇ ਜੰਮੂ ਜਾ ਰਹੇ ਹਿਮਾਚਲ ਪ੍ਰਦੇਸ਼ ਦੇ ਇੱਕ ਫੌਜ ਨੂੰ ਲੁਟੇਰਿਆਂ ਨੇ ਟਾਂਡਾ ਵਿੱਚ ਚੱਲਦੀ ਟ੍ਰੇਨ ਤੋਂ ਹੇਠਾਂ ਸੁੱਟ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਫੌਜੀ ਨੂੰ ਲੋਕਾਂ ਨੇ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ, ਉਥੋਂ ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਹੁਸ਼ਿਆਰਪੁਰ ਹਸਪਤਾਲ ਰੈਫਰ ਕੀਤਾ ਗਿਆ।
ਭਾਰਤੀ ਫੌਜ ਦੇ ਜਵਾਨ ਦੀ ਪਛਾਣ 25 ਸਾਲਾਂ ਸਚਿਨ ਪੁੱਤਰ ਦੇਵ ਸਰੂਪ ਵਜੋਂ ਹੋਈ ਹੈ। ਸਚਿਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਤਹਿਤ ਆਉਂਦੇ ਪਿੰਡ ਨੱਬਲ (ਪੱਛਾਦ) ਦਾ ਰਹਿਣ ਵਾਲਾ ਹੈ। ਉਹ ਇੱਕ ਮਹੀਨੇ ਦੀ ਛਉੱਟੀ ਕੱਟਣ ਮਗਰੋਂ ਵਾਪਸ ਜੰਮੂ ਡਿਊਟੀ ‘ਤੇ ਪਰਤ ਰਿਹਾ ਸੀ। ਅੰਬਾਲਾ ਤੋਂ ਉਹ ਟ੍ਰੇਨ ਵਿੱਚ ਸਵਾਰ ਹੋਇਆ ਸੀ ਅਤੇ ਟਾਂਡਾ ਵਿੱਚ ਉਸ ਨਾਲ ਵਾਰਦਾਤ ਹੋ ਗਈ।
ਫੌਜੀ ਸਚਿਨ ਨੇ ਆਪਣੇ ਦਿੱਤੇ ਗਏ ਬਿਆਨ ਵਿੱਚ ਦੱਸਿਆ ਹੈ ਕਿ ਉਹ ਟ੍ਰੇਨ ਵਿੱਚ ਰਾਤ ਇੱਕ ਵਜੇ ਸਵਾਰ ਹੋਇਆ ਸੀ। ਟ੍ਰੇਨ ਵਿੱਚ ਕੁਝ ਲੁਟੇਰੇ ਸਵਾਰ ਸਨ। ਉਹ ਸੁੱਤੇ ਹੋਏ ਲੋਕਾਂ ਦਾ ਸਾਮਾਨ ਚੈੱਕ ਕਰ ਰਹੇ ਸਨ। ਸਾਮਾਨ ਚੈੱਕ ਕਰਦੇ ਹੋਏ ਉਸ ਦੇ ਕੋਲ ਵੀ ਆ ਪਹੁੰਚੇ। ਉਸ ਵੇਲੇ ਉਹ ਸੁੱਤਾ ਹੋਇਆ ਸੀ। ਜਦੋਂ ਉਸ ਦਾ ਸਾਮਾਨ ਚੈੱਕ ਕਰਨ ਲੱਗੇ ਤਾਂ ਉਸ ਦੀ ਅੱਖ ਖੁੱਲ੍ਹ ਗਈ। ਜਦੋਂ ਉਸ ਨੇ ਉਨ੍ਹਾਂ ਬਾਰੇ ਪੁੱਛਿਆ ਤਾਂ ਉਹ ਲੜਨ ਲੱਗੇ।
ਜਦੋਂ ਉਨ੍ਹਾਂ ਨੇ ਸਾਮਾਨ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੜ ਗਿਆ। ਇੰਨੇ ਵਿੱਚ ਲੁਟੇਰੇ ਦੇ 2 ਹੋਰ ਸਾਥੀ ਆ ਗਏ। ਉਨ੍ਹਾਂ ਨੇ ਉਸ ਦੇ ਦੋਵੇਂ ਹੱਥ ਫੜ ਲਏ। ਇਸ ਮਗਰੋਂ ਤੀਜੇ ਬੰਦੇ ਨੇ ਕਿਸੇ ਚੀਜ਼ ਨਾਲ ਉਸ ਦੇ ਸਿਰ ‘ਤੇ ਜ਼ੋਰ ਨਾਲ ਸੱਟ ਮਾਰੀ। ਸੱਟ ਲੱਗਣ ਮਗਰੋਂ ਉਹ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ : ਟ੍ਰਿਮ ਦਾੜ੍ਹੀ, ਟਾਈ ਨਾਲ ਕੋਟ-ਪੈਂਟ, ਲੰਮੇ ਸਮੇਂ ਮਗਰੋਂ ਕੂਲ ਲੁੱਕ ‘ਚ ਦਿਸੇ ਰਾਹੁਲ ਗਾਂਧੀ
ਇਸ ਮਗਰੋਂ ਲੁਟੇਰਿਆਂ ਨੇ ਉਸ ਨੂੰ ਟਾਂਡਾ ਦੇ ਕੋਲ ਚੱਲਦੀ ਟ੍ਰੇਨ ਤੋਂ ਸੁੱਟ ਦਿੱਤਾ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਟਾਂਡਾ ਵਿੱਚ ਹੀ ਇੱਕ ਗਊਸ਼ਾਲਾ ਵਿੱਚ ਪਹੁੰਚਿਆ। ਗਊਸ਼ਾਲਾ ਦੇ ਲੋਕਾਂ ਨੇ ਫੌਜੀ ਨੂੰ ਤੁਰੰਤ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ, ਜਿਥੋਂ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।
ਜਿਵੇਂ ਹੀ ਸਚਿਨ ਟਾਂਡਾ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਦੇ ਡਾਕਟਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਚਿਨ ਤੋਂ ਯੂਨਿਟ ਅਤੇ ਘਰ ਦਾ ਨੰਬਰ ਲੈ ਕੇ ਉਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਘਰੋਂ ਪਹੁੰਚ ਗਏ ਹਨ। ਲੁਟੇਰਿਆਂ ਨੇ ਸਚਿਨ ਦਾ ਪਰਸ, ਵਰਦੀ, ਫੌਜ ਦਾ ਪਛਾਣ ਪੱਤਰ ਅਤੇ ਹੋਰ ਸਾਮਾਨ ਲੁੱਟ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: