ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸਾਰੇ ਵਰਗਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਆਮ ਲੋਕਾਂ ਦੀਆਂ ਨਜ਼ਰਾਂ ਦੂਜੀ ਸਭ ਤੋਂ ਵੱਡੀ ਗਾਰੰਟੀ 18 ਸਾਲ ਤੋਂ ਵੱਧ ਉਮਰ ਦੀ ਲੜਕੀਆਂ ਤੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਰਕਮ ਦੇਣ ‘ਤੇ ਟਿਕੀਆਂ ਹੋਈਆਂ ਹਨ।
ਮਾਨ ਸਰਕਾਰ ਲਈ ਇਹ ਗਾਰੰਟੀ ਇਸ ਸਾਲ ਲਾਗੂ ਕਰਨਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਪਾਰਟੀ ਨਵੰਬਰ ਵਿਚ ਹਿਮਾਚਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਅਜਿਹੇ ਵਿਚ ਪੰਜਾਬ ਦੀਆਂ ਔਰਤਾਂ ਨੂੰ ਘਰ ਬੈਠੇ 1000 ਰੁਪਏ ਦਿੱਤੇ ਜਾਣਾ, ਪਾਰਟੀ ਨੂੰ ਹਿਮਾਚਲ ਦੀਆਂ ਮਹਿਲਾ ਵੋਟਰਾਂ ਨੂੰ ਰਿਝਾਉਣ ਵਿਚ ਕਾਫੀ ਮਦਦਗਾਰ ਸਾਬਤ ਹੋਵੇਗਾ।
ਗੌਰਤਲਬ ਹੈ ਕਿ ਭਗਵੰਤ ਮਾਨ ਸਰਕਾਰ ਆਉਣ ਵਾਲੇ ਜੂਨ ਮਹੀਨੇ ਵਿਚ 2022-23 ਲਈ ਸਾਲਾਨਾ ਬਜਟ ਪੇਸ਼ ਕਰੇਗੀ ਜਿਸ ਵਿਚ 300 ਯੂਨਿਟ ਮੁਫਤ ਬਿਜਲੀ ਲਈ ਪੈਸੇ ਦੀ ਵਿਵਸਥਾ ਦਾ ਲੇਖਾ-ਜੋਖਾ ਵੀ ਦੇਣਾ ਹੋਵੇਗਾ। ਫਿਲਹਾਲ ਪੰਜਾਬ ਸਰਕਾਰ ਬਿਜਲੀ ਸਬਸਿਡੀ ਵਜੋਂ 4000 ਕਰੋੜ ਰੁਪਏ ਖਰਚ ਰਰ ਹੀ ਹੈ ਜਿਸ ਵਿਚ 300 ਯੂਨਿਟ ਮੁਫਤ ਬਿਜਲੀ ਲਈ ਲਗਭਗ 5000 ਕਰੋੜ ਰੁਪਏ ਹੋਰ ਜੋੜਨੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸੇ ਤਰ੍ਹਾਂ ਬਜਟ ਵਿਚ ਸੂਬਾ ਸਰਕਾਰ ਔਰਤਾਂ ਨੂੰ 1000 ਰੁਪਏ ਮਹੀਨਾਵਾਰ ਦੇਣ ਦੀ ਯੋਜਨਾ ਲਈ ਪੈਸੇ ਦੀ ਵਿਵਸਥਾ ਕਰਨੀ ਚਾਹੇਗੀ ਤਾਂ ਉਸ ਨੂੰ 18 ਸਾਲ ਤੋਂ ਵੱਧ ਉਮਰ ਦੀਆਂ 1020099 ਔਰਤਾਂ ਲਈ ਹਰ ਮਹੀਨੇ ਇੱਕ ਅਰਬ ਦੋ ਕਰੋੜ 99000 ਰੁਪਏ ਦੀ ਤੇ ਇਕ ਸਾਲ ਵਿਚ ਲਗਭਗ 1225 ਕਰੋੜ ਰੁਪਏ ਦੀ ਵਿਵਸਥਾ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਦਿੱਲੀ ‘ਚ ਵਧੇ ਕੋਰੋਨਾ ਮਾਮਲੇ, ਕੱਲ੍ਹ ਤੋਂ ਸਕੂਲ ਨਹੀਂ ਜਾਣਗੇ ਇਹ ਬੱਚੇ, ਸਰਕਾਰ ਵੱਲੋਂ ਹਦਾਇਤਾਂ ਜਾਰੀ
ਦੂਜੇ ਪਾਸੇ ਲਗਭਗ 3 ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਡੁੱਬੀ ਪੰਜਾਬ ਦੀ ਪਿਛਲੀ ਸਰਕਾਰ ਨੇ ਆਪਣੇ ਆਖਰੀ ਸਾਲ ਵਿਚ 24000 ਕਰੋੜ ਰੁਪਏ ਦੇ ਘਾਟੇ ਦਾ ਬਜੇਟ ਪੇਸ਼ ਕੀਤਾ ਸੀ। ਅਜਿਹੇ ਵਿਚ ਬਿਜਲੀ ਸਬਸਿਡੀ ਦੇ ਲਗਭਗ 10000 ਕਰੋੜ ਤੇ ਔਰਤਾਂ ਨੂੰ 1000 ਰੁਪਏ ਮਹੀਨੇ ਦੇਣ ਦੀ ਯੋਜਨਾ ਵਿਚ 1225 ਕਰੋੜ ਰੁਪਏ ਸੂਬਾ ਸਰਕਾਰ ‘ਤੇ ਨਵਾਂ ਤੇ ਵੱਡਾ ਬੋਝ ਸਾਬਤ ਹੋਵੇਗਾ।