The second phase of the campaign : ਮੋਹਾਲੀ ਵਿਖੇ ਮਿਸ਼ਨ ਫਤਿਹ ਅਧੀਨ ਇਕ ਮਹੀਨਾ ਚੱਲਣ ਵਾਲੀ ਮੁਹਿੰਮ ਦੇ ਦੂਜੇ ਪੜਾਅ ਵਿਚ ਨਗਰ ਨਿਗਮ ਕਮਿਸ਼ਨਰ ਕਮਲ ਗਰਗ ਵੱਲੋਂ ਬੀਤੇ ਦਿਨ 5 ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਦਾ ਪਹਿਲਾ ਜਿਸ ਦਾ ਪਹਿਲਾ ਪੜਾਅ 14 ਜੂਨ ਨੂੰ 25 ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ ਗਿਆ ਸੀ। ਇਹ ਪੜਾਅ ਮੁੱਖ ਤੌਰ ‘ਤੇ ਹੋਰਡਿੰਗਾਂ ਲਗਾ ਕੇ, ਆਈਵੀਆਰ ਕਾਲਾਂ, ਐਸ.ਐਮ.ਐਸ. ਅਤੇ ਪਬਲਿਕ ਐਡਰੈਸ ਪ੍ਰਣਾਲੀਆਂ ਰਾਹੀਂ ਬਾਹਰੀ ਪ੍ਰਚਾਰ ਕਰਨ ‘ਤੇ ਕੇਂਦਰਤ ਹੈ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਠੋਸ ਨਤੀਜੇ ਪ੍ਰਾਪਤ ਕਰਨ ਲਈ ਜ਼ਮੀਨੀ ਪੱਧਰ ‘ਤੇ ਮਿਸ਼ਨ ਫ਼ਤਿਹ ਮੁਹਿੰਮ ਦੇ ਪ੍ਰਚਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਦੂਜੇ ਪੜਾਅ ਵਿਚ ਮੁੱਖ ਤੌਰ ‘ਤੇ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ‘ਤੇ ਕੇਂਦਰਤ ਹੈ। ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀਜ਼) ਖ਼ਾਸ ਤੌਰ ‘ਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸਮਾਜਕ ਦੂਰੀਆਂ ਕਾਇਮ ਰੱਖਣ, ਬਾਹਰ ਜਾਣ ਵਾਲੇ ਮਾਸਕ ਪਹਿਨਣ, ਸੈਨੀਟਾਈਜ਼ਰ ਅਤੇ ਸਾਬਣ ਨਾਲ 20 ਸੈਕਿੰਡ ਲਈ ਹੱਥ ਧੋਣ ਅਤੇ ਲੋਕਾਂ ਨੂੰ ਮੁਹਿੰਮ ਨਾਲ ਜੁੜਨ ਅਤੇ ਮਿਸ਼ਨ ਫ਼ਤਿਹ ਵਾਰੀਅਰਜ਼ ਬਣਨ ਦੀ ਪ੍ਰੇਰਨਾ ਦੇ ਕੇ ਇਸ ਮੁਹਿੰਮ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ, ਯੁਵਕ ਸੇਵਾਵਾਂ ਵਿਭਾਗ ਸ਼ਹਿਰਾਂ ਅਤੇ ਕਸਬਿਆਂ ਵਿਚ ਵੱਖ ਵੱਖ ਪਹਿਲਕਦਮੀਆਂ ਦੁਆਰਾ ਬੱਚਿਆਂ ਨੂੰ ਮੁਹਿੰਮ ਵਿਚ ਸ਼ਾਮਲ ਕਰਕੇ ਵਡਮੁੱਲੀ ਸੇਵਾਵਾਂ ਨਿਭਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਐਨ.ਸੀ.ਸੀ. ਕੈਡਿਟ ਵੀ ਸਮਾਜ ਦੇ ਹਰ ਵਰਗ ਵਿਚ ਮੁਹਿੰਮ ਨੂੰ ਹਰਮਨ-ਪਿਆਰਾ ਬਣਾਉਣ ਵਿਚ ਯੋਗਦਾਨ ਪਾਉਣ ਲਈ ਆਪਣੀ ਸੇਵਾ ਨਿਭਾ ਰਹੇ ਹਨ। ਸਿਰਫ਼ ਇਹ ਹੀ ਨਹੀਂ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਵੱਖ-ਵੱਖ ਐਨ.ਜੀ.ਓਜ਼ ਨਾਲ ਮਿਲ ਕੇ ਘਰ-ਘਰ ਜਾ ਕੇ ਪੈਂਫ਼ਲੈਟ ਵੰਡ ਕੇ ਮੁਹਿੰਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਦਿਤੇ ਪ੍ਰੋਟੋਕੋਲ ਦੀ ਪਾਲਣਾ ਦੀ ਮਹੱਤਤਾ ਬਾਰੇ ਦੱਸ ਰਹੇ ਹਨ। ਸਾਰੇ ਵਿਭਾਗ, ਖ਼ਾਸਕਰ ਫ਼ਰੰਟਲਾਈਨ ‘ਤੇ ਕੰਮ ਕਰਨ ਵਾਲੇ ਵਿਭਾਗ ਜਿਵੇਂ ਸਿਹਤ, ਪੁਲਿਸ ਇਹ ਯਕੀਨੀ ਬਣਾਉਣ ਵਿੱਚ ਲੱਗੇ ਹੋਏ ਹਨ ਕਿ ‘ਮਿਸ਼ਨ ਫ਼ਤਿਹ’ ਮੁਹਿੰਮ ਨਾ ਸਿਰਫ ਰਾਸ਼ਟਰੀ, ਬਲਕਿ ਅੰਤਰ ਰਾਸ਼ਟਰੀ ਪੱਧਰ ‘ਤੇ ਵੀ ਪ੍ਰਸਿੱਧ ਹੋਵੇ ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਪੂਰੇ ਵਿਸ਼ਵ ਲਈ ਚਿੰਤਾ ਦਾ ਕਾਰਨ ਹੈ।