ਸਟ੍ਰੀਮਿੰਗ ਡਾਟਾ ਟੈਕਨਾਲੋਜੀ ਕੰਪਨੀ ਕੰਫਲੂਐਂਟ ਦੀ ਸਹਿ-ਬਾਨੀ ਨੇਹਾ ਨਰਖੇੜੇ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਬੁੱਧਵਾਰ ਨੂੰ IIFL ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਜਾਰੀ ਕੀਤੀ ਗਈ, ਜਿਸ ਵਿੱਚ ਨੇਹਾ ਦਾ ਨਾਮ ਵੀ ਸ਼ਾਮਲ ਹੈ।
ਪੁਣੇ ‘ਚ ਪੈਦਾ ਹੋਈ ਨੇਹਾ ਨਾਰਖੇੜੇ ਨੇ ਸਿਰਫ 37 ਸਾਲ ਦੀ ਉਮਰ ‘ਚ ਇਹ ਕਾਰਨਾਮਾ ਕਰ ਲਿਆ ਹੈ, ਇਹ ਕੋਈ ਆਮ ਗੱਲ ਨਹੀਂ ਹੈ। ਉਸਨੇ IIFL ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਵਿੱਚ ਜਗ੍ਹਾ ਬਣਾਈ ਹੈ। ਅਮੀਰਾਂ ਦੀ ਇਸ ਸੂਚੀ ਵਿੱਚ ਉਹ ਸਭ ਤੋਂ ਘੱਟ ਉਮਰ ਦੀ ਸੈਲਫ ਮੇਡ ਵੂਮੈਨ ਐਂਟਰਪ੍ਰੀਨਿਓਰ ਹੈ। ਨੇਹਾ ਦੀ ਸ਼ੁਰੂਆਤੀ ਸਿੱਖਿਆ ਪੁਣੇ ‘ਚ ਹੀ ਹੋਈ। ਹਾਲਾਂਕਿ, ਬਾਅਦ ਵਿੱਚ ਉਹ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਚਲੀ ਗਈ।
ਨੇਹਾ ਨੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ। ਉਹ ਕੰਫਲੂਐਂਟ ਦੀ ਸਹਿ-ਬਾਨੀ ਹੈ। ਇਸ ਤੋਂ ਇਲਾਵਾ ਉਸਨੇ ਅਪਾਚੇ ਕਾਫਕਾ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜੋ ਇੱਕ ਓਪਨ ਸੋਰਸ ਮੈਸੇਜਿੰਗ ਸਿਸਟਮ ਹੈ।
ਇਸ ਵੇਲੇ ਉਹ ਕਈ ਤਕਨਾਲੋਜੀ ਕੰਪਨੀਆਂ ਵਿੱਚ ਇੱਕ ਸਲਾਹਕਾਰ ਅਤੇ ਨਿਵੇਸ਼ਕ ਵਜੋਂ ਸੇਵਾ ਕਰ ਰਹੀ ਹੈ। ਨੇਹਾ ਨਾਰਖੇੜੇ ਨੂੰ ਹਾਰੂਨ ਇੰਡੀਆ ਰਿਚ ਲਿਸਟ ‘ਚ 336ਵਾਂ ਸਥਾਨ ਮਿਲਿਆ ਹੈ। ਉਸ ਦੀ ਅਨੁਮਾਨਿਤ ਜਾਇਦਾਦ 4700 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਪਿਤਾ ਦੀ ਹਾਲਤ ‘ਤੇ ਬੋਲੇ MLA ਉਗੋਕੇ- ‘ਹਾਰਟ ਪ੍ਰਾਬਲਮ ਕਰਕੇ DMC ਭਰਤੀ’, ਪਰਿਵਾਰ ਨੇ ਦੱਸੀ ਸੱਚਾਈ
ਆਪਣੀ ਕੰਪਨੀ ਸ਼ੁਰੂ ਕਰਨ ਤੋਂ ਪਹਿਲਾਂ ਨੇਹਾ ਲਿੰਕਡਇਨ ਅਤੇ ਓਰੇਕਲ ਲਈ ਕੰਮ ਕਰਦੀ ਸੀ। ਉਹ ਅਪਾਚੇ ਕਾਫਕਾ ਸਾਫਟਵੇਅਰ ਬਣਾਉਣ ਵਾਲੀ ਟੀਮ ਦਾ ਹਿੱਸਾ ਸੀ। ਉਸ ਨੇ 2014 ਵਿੱਚ ਆਪਣੀ ਕੰਪਨੀ ਸ਼ੁਰੂ ਕੀਤੀ ਸੀ। ਉਹ 15 ਸਾਲ ਪਹਿਲਾਂ ਅਮਰੀਕਾ ਚਲੀ ਗਈ ਸੀ ਅਤੇ ਉਥੋਂ ਮਾਸਟਰ ਦੀ ਡਿਗਰੀ ਲਈ। ਉਸ ਨੇ ਆਪਣੀ ਗ੍ਰੈਜੂਏਸ਼ਨ ਪੁਣੇ ਯੂਨੀਵਰਸਿਟੀ ਤੋਂ ਹੀ ਕੀਤੀ ਸੀ।
ਨੇਹਾ ਨੇ ਫੋਰਬਸ ਦੀਆਂ ਅਮੀਰ ਸੈਲਫ ਮੇਡ ਔਰਤਾਂ ਦੀ ਸੂਚੀ ਵਿੱਚ ਵੀ 57ਵਾਂ ਸਥਾਨ ਹਾਸਲ ਕੀਤਾ ਸੀ। 2018 ਵਿੱਚ ਨੇਹਾ ਨਰਖੇੜੇ ਦਾ ਨਾਂ ਫੋਰਬਸ ਵੱਲੋਂ ਤਕਨੀਕੀ ਨਾਲ ਸਬੰਧਤ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਰੁਨ ਇੰਡੀਆ ਮੁਤਾਬਕ ਸੂਚੀ ਵਿੱਚ 1000 ਕਰੋੜ ਤੋਂ ਵੱਧ ਦੀ ਜਾਇਦਾਦ ਵਾਲੇ ਕੁੱਲ 1103 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੂਚੀ ਵਿੱਚ 96 ਲੋਕਾਂ ਦਾ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: