ਕੇਰਲ ਵਿੱਚ ਮੰਕੀਪੌਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਸੂਬੇ ਵਿੱਚ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਤੱਕ ਇਸ ਲਾਗ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਨਾਲ ਕੇਂਦਰ ਸਰਕਾਰ ਦੀ ਚਿੰਤਾ ਵਧ ਗਈ ਹੈ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ ਹੈ। 35 ਸਾਲਾ ਵਿਅਕਤੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਤੋਂ ਬਾਅਦ ਇਸ ਮਹੀਨੇ ਕੇਰਲ ਪਰਤਿਆ ਸੀ। ਰਾਜ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ ਮੱਲਪੁਰਮ ਦਾ ਰਹਿਣ ਵਾਲਾ ਹੈ ਜੋ 6 ਜੁਲਾਈ ਨੂੰ ਵਿਦੇਸ਼ ਯਾਤਰਾ ਤੋਂ ਵਾਪਸ ਆਇਆ ਸੀ। ਮਰੀਜ਼ ਦਾ ਮੰਜਰੀ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਸਥਿਰ ਹੈ। ਉਸ ਦੇ ਸੰਪਰਕ ਵਿੱਚ ਆਏ ਲੋਕਾਂ ‘ਤੇ ਨਜ਼ਰ ਰਖੀ ਜਾ ਰਹੀ ਹੈ।
12 ਜੁਲਾਈ ਨੂੰ UAE ਤੋਂ ਭਾਰਤ ਆਏ ਕੇਰਲ ਦੇ ਕੋਲਮ ਵਿੱਚ ਇੱਕ ਮਰੀਜ਼ ਦੇ ਸ਼ੱਕੀ ਹੋਣ ‘ਤੇ ਸੈਂਪਲ ਐਨਆਈਵੀ ਪੁਣੇ ਨੂੰ ਭੇਜਿਆ ਗਿਆ ਸੀ, ਜਿਸ ਵਿੱਚ ਉਸ ਨੂੰ ਮੰਕੀਪੌਕਸ ਵਾਇਰਸ ਦੀ ਲਪੇਟ ਵਿੱਚ ਆਉਣ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ : ਬਾਰਡਰ ਨੇੜੇ ਭਗਤ ਸਿੰਘ ਦੇ ਬੁੱਤ ਕੋਲ ਲਿਖੇ ਗਏ ਖਾਲਿਸਤਾਨੀ ਨਾਅਰੇ, ਜਾਂਚ ‘ਚ ਲੱਗੀ ਪੁਲਿਸ
ਦੱਸ ਦੇਈਏ ਕਿ ਹਾਲ ਹੀ ਵਿੱਚ ਕੇਰਲ ਵਿੱਚ ਮੰਕੀਪੌਕਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜ ਸਰਕਾਰ ਨੇ ਬੁੱਧਵਾਰ ਨੂੰ ਪੀੜਤ ਲੋਕਾਂ ਜਾਂ ਜਿਨ੍ਹਾਂ ਵਿੱਚ ਇਸ ਦੇ ਲੱਛਣ ਨਜ਼ਰ ਆ ਰਹੇ ਹਨ ਉਨ੍ਹਾਂ ਨੂੰ ਆਈਸੋਲੇਟ ਰਹਿਣ, ਸੈਂਪਲ ਇਕੱਠੇ ਕਰਨ ਤੇ ਇਲਾਜ ਲਈ ਐੱਸ.ਓ.ਪੀ. ਜਾਰੀ ਕੀਤਾ ਸੀ, ਜਿਸ ਦੀ ਪਾਲਣਾ ਸਾਰੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਕਰਨੀ ਹੋਵੇਗੀ।
ਸਿਹਤ ਮੰਤਰੀ ਵੀਣਾ ਚਾਰਜ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਨੇ ਪਿਛਲੇ 21 ਦਿਨਾਂ ਵਿੱਚ ਉਸ ਦੇਸ਼ ਦੀ ਯਾਤਰਾ ਕੀਤੀ ਹੈ, ਜਿਥੇ ਮੰਕੀਪੌਕਸ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੇ ਸਰੀਰ ‘ਤੇ ਜੇ ਲਾਲ ਧੱਫੜ ਦਿਸਣ ਜਾਂ ਉਨ੍ਹਾਂ ਵਿੱਚ ਸਿਰਦਰਦ, ਸਰੀਰ ਵਿੱਚ ਦਰਦ ਜਾਂ ਬੁਖਾਰ ਵਰਗੇ ਹੋਰ ਲੱਛਣ ਹੋਣ ਤਾਂ ਸ਼ੱਕੀ ਵਾਇਰਸ ਤੋਂ ਪੀੜਤ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: