ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ। ਆਪ ਦੇ ਵਿਧਾਇਕ ਇਕ ਦੇ ਬਾਅਦ ਇਕ ਆਪਣੇ-ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਦੱਸਦੇ ਹੋਏ ਉਨ੍ਹਾਂ ਦੇ ਹੱਲ ਦੀ ਮੰਗ ਕਰ ਰਹੇ ਹਨ। ਸਬੰਧਤ ਮੰਤਰੀ ਵਿਧਾਇਕਾਂ ਦੀਆਂ ਸਮੱਸਿਆਵਾਂ ਸਬੰਧੀ ਦਰਪੇਸ਼ ਆ ਰਹੀ ਕਾਨੂੰਨੀ ਅੜਚਣ ਅਤੇ ਜਲਦ ਹੱਲ ਤੇ ਯੋਜਨਾਵਾਂ ਬਾਰੇ ਦੱਸ ਰਹੇ ਹਨ। ਮੁੱਖ ਮੰਤਰੀ ਪੰਜਾਬ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸਦਨ ਦੀ ਕਾਰਵਾਈ ਦੇਖਣ ਲਈ ਪਹੁੰਚੀ। ਉਨ੍ਹਾਂ ਨੇ ਗਵਰਨਰ ਬਾਕਸ ਵਿਚ ਬੈਠ ਕੇ ਸਦਨ ਦੀ ਕਾਰਵਾਈ ਦੇਖੀ।
ਮੁੱਖ ਮੰਤਰੀ ਮਾਨ ਦੇ ਸਦਨ ਵਿਚ ਪਹੁੰਚਦੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਬਾਜਵਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਵਿਧਾਇਕ ਸਦਨ ਦਾ ਬਾਇਕਾਟ ਕਰਕੇ ਬਾਹਰ ਨਿਕਲ ਗਏ। ਮੁੱਖ ਮੰਤਰੀ ਮਾਨ ਨੇ ਰਾਜਪਾਲ ਏਡ੍ਰੇਸ ‘ਤੇ ਬੋਲਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ‘ਤੇ ਆਪਣਾ ਸਾਮਾਨ ਚੁੱਕਣ ਦਾ ਤੰਜ ਕੱਸਿਆ। ਉਨ੍ਹਾਂ ਨੇ ਪੁੱਛਿਆ ਕਿ ਕਾਂਗਰਸ ਪਾਰਟੀ ਕਿਥੇ ਹੈ
ਮੁੱਖ ਮੰਤਰੀ ਨੇ ਪੰਜਾਬ ਵਿਚ ਖੇਤੀ ਦੀ ਮਹੱਤਤਾ, ਇੰਡਸਟ੍ਰੀਅਲ ਨਿਵੇਸ਼, ਰੋਜ਼ਗਾਰ, ਕੋਲਾ ਖਾਨ ਸਣੇ ਹੋਰ ਉਪਲਧੀਆਂ ਨੂੰ ਗਿਣਾਉਂਦੇ ਹੋਏ ਵਿਰੋਧੀਆਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਖੇਤੀ ਸਬੰਧੀ ਕਿਹਾ ਕਿ ਨਕਲੀ ਬੀਜ ਤੇ ਸਪਰੇਅ ਦੇ ਸੌਦੇ ਕੀਤੇ ਗਏ। ਖੇਤੀ ਦੀ ਤਕਨੀਕ ਬਦਲੀ ਗਈ ਪਰ ਕਿਸਾਨਾਂ ਨੂੰ ਅਪਡੇਟ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਈ-ਗਵਰਨੈਂਸ ਨਾਲ ਈ-ਖੇਤੀ ਦੀ ਦਿਸ਼ਾ ਵਿਚ ਵੀ ਕੰਮ ਕਰੇਗੀ।
CM ਮਾਨ ਨੇ ਪੀਏਯੂ ਵਿਚ ਆਯੋਜਿਤ ਪਹਿਲੀ ਕਿਸਾਨ ਮਿਲਣੀ ਬਾਰੇ ਦੱਸਿਆ। ਨਾਲ ਹੀ 1 ਅਪ੍ਰੈਲ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਵੀ ਦੁਹਰਾਈ। ਮਾਨ ਨੇ ਸਾਰੀਆਂ ਫਸਲਾਂ ਤੇ ਉਨ੍ਹਾਂ ਦੀਆਂ ਕਿਸਮਾਂ, ਹੇਠਾਂ ਡਿੱਗਦੇ ਜਲ ਪੱਧਰ ਤੇ ਪੰਜਾਬ ਵਿਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : BJP ਦੇ ਬਾਡੀਬਿਲਡਿੰਗ ਇਵੈਂਟ ‘ਤੇ ਕਾਂਗਰਸ ਦਾ ਹਮਲਾ, ‘ਹਨੂੰਮਾਨ ਜੀ ਸਾਹਮਣੇ ਨਗਨਤਾ’ ਦਾ ਦੋਸ਼
ਮੁੱਖ ਮੰਤਰੀ ਮਾਨ ਨੇ ਪੰਜਾਬ ਵਿਚ 5 ਟੋਲ ਪਲਾਜ਼ਾ ਬੰਦ ਕਰਾਉਣ, ਟਰਾਂਸਪੋਰਟ ਖੇਤਰ ਵਿਚ ਦਿੱਲੀ ਜਾਣ ਵਾਲੀਆਂ ਬੱਸਾਂ, ਈ-ਪਾਲਿਸੀ, ਲਾਇਸੈਂਸ ਬਣਾਉਣ ਤੇ ਰਜਿਸਟਰੀ ਵਿਚ 2.5 ਫੀਸਦੀ ਕਮੀ ਲਿਆਉਣ ਸਣੇ ਐੱਨਓਸੀ ਦੀ ਸਮੱਸਿਆ ਤੋਂ ਛੁਟਕਾਰੇ ਲਈ 5,000 ਤੋਂ ਵਧ ਪਿੰਡਾਂ ਨੂੰ ਬਾਹਰ ਕਰਨ ਦੀ ਗੱਲ ਕਹੀ। ਆਉਣ ਵਾਲੇ ਸਮੇਂ ਵਿਚ ਲਗਭਗ 10 ਦਿਨ ਵਿਚ 5,000 ਪਿੰਡਇਸ ਤੋਂ ਬਾਹਰ ਕੀਤੇ ਜਾਣ ਦੀ ਗੱਲ ਕਹੀ। ਗੈਰ-ਕਾਨੂੰਨੀ ਕਾਲੋਨੀਆਂ ਵਿਚ ਫਸੇ ਲੋਕਾਂ ਦੇ ਪੈਸੇ ਬਚਾਉਣ ਲਈ NOC ਦੀ ਸ਼ਰਤ ਹਟਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: